Punjabi
ਐਲਬਰਟਾ ਦੇ 76% ਵੋਟਰਾਂ ਨੇ ਕੈਨੇਡਾ ਨਾਲ ਰਹਿਣ ਦੇ ਹੱਕ ’ਚ ਪਾਈ ਵੋਟ
ਐਲਬਰਟਾ ਵਿੱਚ ਰੈਫਰੈਂਡਮ ਲਈ ਹੋਈ ਵੋਟਿੰਗ ਵਿੱਚ ਸੂਬਾ ਵਾਸੀਆਂ ਨੇ ਕੈਨੇਡਾ ਤੋਂ ਵੱਖ ਹੋਣ ਦੇ ਪ੍ਰਸਤਾਵ ਨੂੰ ਭਾਰੀ ਬਹੁਮਤ ਨਾਲ ਰੱਦ ਕਰ ਦਿੱਤਾ ਹੈ। ਸ਼ੁਰੁਆਤੀ ਨਤੀਜਿਆਂ ਮੁਤਾਬਕ, ਲਗਭਗ 76 ਫੀਸਦੀ ਵੋਟਰਾਂ ਨੇ ਕੈਨੇਡਾ ਦੇ ਨਾਲ ਬਣੇ ਰਹਿਣ ਦੀ ਚੋਣ ਕੀਤੀ ਹੈ, ਜਦੋਂ ਕਿ ਸਿਰਫ਼ 24 ਫੀਸਦੀ ਲੋਕਾਂ ਨੇ ਹੀ ਵੱਖ ਹੋਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਸਮਰਥਨ ਕੀਤਾ।
Punjabi
ਐਬਟਸਫੋਰਡ ਡਬਲ ਮਰਡਰ ਕੇਸ: ਤਿੰਨ ਦੋਸ਼ੀਆਂ ਦੀ ਸਜ਼ਾ ’ਤੇ ਫੈਸਲਾ ਫਰਵਰੀ 2027 ਤੱਕ ਟਲਿਆ
ਐਬਟਸਫੋਰਡ ਵਿਖੇ ਲਗਭਗ 4 ਸਾਲ ਪਹਿਲਾਂ 77 ਸਾਲਾ ਆਰਨੋਲਡ ਅਤੇ ਉਨ੍ਹਾਂ ਦੀ 76 ਸਾਲਾ ਪਤਨੀ Joanne De Jong ਦੇ ਘਰ ਵਿਚ ਦਾਖ਼ਲ ਹੋ ਕੇ ਕੀਤੇ ਗਏ ਕਤਲ ਦੇ ਮਾਮਲੇ ਵਿਚ ਅਭਿਜੀਤ ਸਿੰਘ, ਗੁਰਕਰਨ ਸਿੰਘ ਅਤੇ ਖੁਸ਼ਵੀਰ ਤੂਰ ਨੂੰ ਸੁਣਾਈ ਜਾਣ ਵਾਲੀ ਸਜ਼ਾ ਦੀ ਸੁਣਵਾਈ ਫਰਵਰੀ 2027 ਤੱਕ ਮੁਲਤਵੀ ਹੋ ਗਈ ਹੈ।
Punjabi
ਐਡਮਿੰਟਨ ’ਚ ਆਨਲਾਈਨ ਡਰੱਗ ਤਸਕਰੀ ਰਿੰਗ ਦਾ ਪਰਦਾਫਾਸ਼, 5 ਵਿਅਕਤੀਆਂ ਖ਼ਿਲਾਫ਼ ਲੱਗੇ ਦੋਸ਼
ਐਡਮਿੰਟਨ ਪੁਲਿਸ ਨੇ ਇਸ ਸਾਲ ਫਰਵਰੀ ਵਿੱਚ ਇੱਕ ਨੈਸ਼ਨਲ ਆਨਲਾਈਨ ਡਰੱਗ ਤਸਕਰੀ ਰਿੰਗ ਨਾਲ ਜੁੜੇ ਕਈ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ 5 ਵਿਅਕਤੀਆਂ ਖ਼ਿਲਾਫ਼ ਕੁੱਲ 133 ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਸੰਗਠਿਤ ਅਪਰਾਧ, ਤਸਕਰੀ,ਮਨੀ ਲਾਂਡਰਿੰਗ ਅਤੇ ਅਪਰਾਧਿਕ ਕਮਾਈ ਰੱਖਣ ਦੇ ਦੋਸ਼ ਸ਼ਾਮਲ ਹਨ।ਇਹ ਸਾਰੀ ਕਾਰਵਾਈ ਮਾਰਚ 2024 ਤੋਂ ਜਨਵਰੀ 2025 ਤੱਕ ਚੱਲੀ ਇੱਕ ਲੰਮੀ ਜਾਂਚ ਦਾ ਨਤੀਜਾ ਹੈ, ਜੋ ਕਿ BlueBuddhaCo ਨਾਮਕ ਇੱਕ ਆਨਲਾਈਨ ਗਰੁੱਪ ਵਿਰੁੱਧ ਕੀਤੀ ਗਈ ਸੀ।
Punjabi
ਕੈਨੇਡਾ ਵਿੱਚ ਦੋ ਸਾਲਾਂ ਤੋਂ ਜਾਰੀ ਖਸਰੇ ਦਾ ਪ੍ਰਕੋਪ ਖ਼ਤਮ, 6,417 ਮਾਮਲੇ ਆਏ ਸਾਹਮਣੇ
ਕੈਨੇਡਾ ਵਿਚ ਪਿਛਲੇ ਦੋ ਸਾਲਾਂ ਤੋਂ ਚੱਲ ਰਿਹਾ ਖਸਰੇ ਦਾ ਪ੍ਰਕੋਪ ਅਧਿਕਾਰਤ ਤੌਰ 'ਤੇ ਖ਼ਤਮ ਹੋ ਗਿਆ ਹੈ। ਪਬਲਿਕ ਹੈਲਥ ਏਜੰਸੀ ਔਫ ਕੈਨੇਡਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਇਸ ਵਾਇਰਸ ਨਾਲ ਸਬੰਧਤ ਕੋਈ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ, ਜਿਸ ਕਾਰਨ ਇਸ ਨੂੰ ਖ਼ਤਮ ਐਲਾਨ ਦਿੱਤਾ ਗਿਆ ਹੈ।
Punjabi
ਸਰੀ ’ਚ ਇਲੈਕਟ੍ਰੋਨਿਕਸ ਸਟੋਰਾਂ ’ਚ ਲੁੱਟ-ਖੋਹ ਦੇ ਦੋਸ਼ ਹੇਠ 28 ਸਾਲਾ ਨੌਜਵਾਨ ਗ੍ਰਿਫ਼ਤਾਰ
ਸਰੀ ਪੁਲਿਸ ਸਰਵਿਸ ਦੀ Prolific Offender Unit ਨੇ ਸ਼ਹਿਰ ਦੇ ਵੱਖ-ਵੱਖ ਇਲੈਕਟ੍ਰੋਨਿਕ ਸਟੋਰਾਂ ਵਿਚ ਭੰਨ-ਤੋੜ ਅਤੇ ਲੁੱਟ-ਖੋਹ ਕਰਨ ਵਾਲੇ ਇੱਕ 28 ਸਾਲਾ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ, Austin Thomas Romeo Hogan ਨਾਮ ਦੇ ਇਸ ਵਿਅਕਤੀ 'ਤੇ ਜੂਨ ਅਤੇ ਅਕਤੂਬਰ 2026 ਵਿਚਕਾਰ ਇਲੈਕਟ੍ਰਾਨਿਕਸ ਰਿਟੇਲਰ ਦੇ ਡਿਸਪਲੇ ਕੈਬਿਨੇਟ ਤੋੜਨ, ਸਟਾਫ਼ ਮੈਂਬਰਾਂ 'ਤੇ ਹਮਲਾ ਕਰਨ ਅਤੇ ਹਜ਼ਾਰਾਂ ਡਾਲਰਾਂ ਦਾ ਸਮਾਨ ਲੁੱਟਣ ਦੇ ਦੋਸ਼ ਹਨ।