Punjabi
ਟਰੰਪ ਨੇ ਪਾਕਿਸਸਤਾਨ ਦੀ ਅਪੀਲ 'ਤੇ ਈਰਾਨ ਨਾਲ ਮੌਜੂਦਾ ਜੰਗਬੰਦੀ ਨੂੰ ਵਧਾਉਣ ਦਾ ਕੀਤਾ ਫੈਸਲਾ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਅਮਰੀਕਾ ਪਾਕਿਸਤਾਨ ਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਈਰਾਨ ਨਾਲ ਚੱਲ ਰਹੀ ਜੰਗਬੰਦੀ ਨੂੰ ਅਣ-ਮਿੱਥੇ ਸਮੇਂ ਲਈ ਵਧਾ ਰਿਹਾ ਹੈ। ਟਰੰਪ ਨੇ ਕਿਹਾ ਕਿ ਇਸ ਸਮੇਂ ਈਰਾਨ ਦੀ ਲੀਡਰਸ਼ਿਪ ਅਤੇ ਸਰਕਾਰ ਦੇ ਅੰਦਰ ਏਕਤਾ ਦੀ ਘਾਟ ਹੈ।
Punjabi
ਉੱਤਰੀ ਅਮਰੀਕੀ ਵਪਾਰ ਗੱਲਬਾਤ 1 ਜੁਲਾਈ ਤੋਂ ਅੱਗੇ ਵੱਧ ਸਕਦੀ ਹੈ: ਜੈਨਿਸ ਚੈਰੇਟ
ਕੈਨੇਡਾ ਦੀ ਯੂਨਾਈਟੇਡ ਸਟੇਟ ਲਈ ਮੁੱਖ ਵਪਾਰ ਵਾਰਤਾਕਾਰ ਜੈਨਿਸ ਚੈਰੇਟ ਦਾ ਕਹਿਣਾ ਹੈ ਕਿ ਉੱਤਰੀ ਅਮਰੀਕੀ ਵਪਾਰ ਸਮਝੌਤੇ ਲਈ ਗੱਲਬਾਤ 1 ਜੁਲਾਈ ਤੋਂ ਅੱਗੇ ਖਿੱਚ ਸਕਦੀ ਹੈ, ਉਨ੍ਹਾਂ ਕੱਲ ਔਟਵਾ ਵਿਚ ਇੱਕ ਬਿਜ਼ਨੈੱਸ ਫੋਰਮ ਦੌਰਾਨ ਬੋਲਦਿਆਂ ਇਹ ਟਿੱਪਣੀ ਕੀਤੀ, ਇਸ ਤੋਂ ਪਹਿਲਾਂ ਅਮਰੀਕੀ ਅਧਿਕਾਰੀ ਵੀ ਇਹ ਸੰਭਾਵਨਾ ਜਤਾ ਚੁੱਕੇ ਹਨ। ਮਾਹਰਾਂ ਮੁਤਾਬਕ, 1 ਜੁਲਾਈ ਦੀ ਡੈੱਡਲਾਈਨ ਨਿਕਲਣ ਦਾ ਮਤਲਬ ਹੈ ਕਿ ਕਾਰੋਬਾਰਾਂ ਨੂੰ ਹੋਰ ਅਨਿਸ਼ਚਿਤਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Punjabi
ਬੀ. ਸੀ. ਦੇ ਉੱਤਰ-ਪੂਰਬੀ ਇਲਾਕੇ ਵਿਚ ਲੈਂਡਸਲਾਈਡ ਦਾ ਖ਼ਤਰਾ, ਜਾਰੀ ਕੀਤੀ ਗਈ ਚਿਤਾਵਨੀ
ਬੀ. ਸੀ. ਦੇ ਉੱਤਰ-ਪੂਰਬੀ ਇਲਾਕੇ ਵਿਚ ਸਥਿਤ ਓਲਡ ਫੋਰਟ ਕਮਿਊਨਿਟੀ ਵਿਚ ਲੈਂਡਸਲਾਈਡ ਦਾ ਖ਼ਤਰਾ ਮੰਡਰਾ ਰਿਹਾ ਹੈ। ਫੋਰਟ ਸੇਂਟ ਜੌਨ ਤੋਂ ਲਗਭਗ 5 ਕਿਲੋਮੀਟਰ ਦੂਰ ਸਥਿਤ ਇਸ ਇਲਾਕੇ ਵਿਚ 2018 ਵਾਲੀ ਇਤਿਹਾਸਕ ਲੈਂਡਸਲਾਈਡ ਵਾਲੀ ਥਾਂ 'ਤੇ ਤਾਜ਼ਾ ਤਰੇੜਾਂ ਦਿਖਾਈ ਦੇਣ ਤੋਂ ਬਾਅਦ ਪੀਸ ਰਿਵਰ ਰੀਜਨਲ ਡਿਸਟ੍ਰਿਕਟ ਵੱਲੋਂ ਐਮਰਜੈਂਸੀ ਅਤੇ ਨਿਕਾਸੀ ਦੇ ਆਰਡਰ ਜਾਰੀ ਕੀਤੇ ਗਏ ਹਨ।
Punjabi
ਏ.ਐਫ.ਐਨ. ਮੁਖੀ ਨੇ ਯੂ.ਐਨ. ਨੂੰ ਸਵਦੇਸ਼ੀ ਕਾਨੂੰਨ ਵਿੱਚ ਤਬਦੀਲੀ ਦੇ ਵਿਰੋਧ ਦਾ ਸਮਰਥਨ ਕਰਨ ਲਈ ਕਿਹਾ
ਬੀ. ਸੀ. ਦੇ DRIPA ਦਾ ਮਾਮਲਾ ਸੰਯੁਕਤ ਰਾਸ਼ਟਰ ਵਿਚ ਪਹੁੰਚ ਗਿਆ ਹੈ। ਅਸੈਂਬਲੀ ਔਫ ਫਸਟ ਨੇਸ਼ਨ ਦੀ ਰਾਸ਼ਟਰੀ ਮੁਖੀ ਸਿੰਡੀ ਵੁੱਡਹਾਊਸ ਨੇਪਿਨਾਕ ਨੇ ਯੂਨਾਈਟੇਡ ਨੇਸ਼ਨ ਦੇ ਮੰਚ ਤੋਂ ਬੀ.ਸੀ. ਸਰਕਾਰ ਵਲੋਂ DRIPA ਕਾਨੂੰਨ ਨੂੰ ਸਸਪੈਂਡ ਕਰਨ ਦੇ ਪਿਛਲੇ ਯਤਨਾਂ ਦੀ ਸਖ਼ਤ ਨਿਖੇਧੀ ਕਰਨ ਦੀ ਮੰਗ ਕੀਤੀ ਹੈ।
Punjabi
ਮਿਸ਼ਨ ਇੰਸਟੀਚਿਊਸ਼ਨ 'ਚ ਲੁਕਾਇਆ ਨਸ਼ੀਲਾ ਪੈਕੇਟ ਬਰਾਮਦ, ਆਰ.ਸੀ.ਐਮ.ਪੀ. ਵੱਲੋਂ ਜਾਂਚ ਜਾਰੀ
ਬੀ.ਸੀ. ਦੇ ਫਰੇਜ਼ਰ ਵੈਲੀ ਵਿਚ ਸਥਿਤ ਮਿਸ਼ਨ ਇੰਸਟੀਚਿਊਸ਼ਨ ਜੇਲ੍ਹ ਵਿਚ ਅਧਿਕਾਰੀਆਂ ਨੇ ਨਸ਼ਾ ਸਪਲਾਈ ਕਰਨ ਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਹੈ। ਆਰ.ਸੀ.ਐਮ.ਪੀ. ਮੁਤਾਬਕ, 9 ਅਪ੍ਰੈਲ ਨੂੰ ਸੁਧਾਰ ਅਧਿਕਾਰੀ ਨੂੰ ਇੱਕ ਸ਼ੱਕੀ ਪੈਕੇਟ ਜੇਲ੍ਹ ਦੇ ਅੰਦਰ ਗਰਾਊਂਡ ਵਿਚ ਮਿਲਿਆ ਸੀ।