18.42C Vancouver
ADS

News

AllAlbertaBCCanadaIndiaWorld
Previous96 of 234 pagesNext

Latest News

45-year-old-man-feared-drowned-in-okanagan-lake-after-falling-from-inflatable-tube
Punjabi

ਓਕਾਨਾਗਨ ਲੇਕ ਵਿੱਚ 45 ਸਾਲਾ ਵਿਅਕਤੀ ਦੇ ਡੁੱਬਣ ਦਾ ਖ਼ਦਸ਼ਾ, ਲਾਪਤਾ ਵਿਅਕਤੀ ਦੀ ਭਾਲ ਜਾਰੀ

ਬੀ.ਸੀ. ਦੇ ਓਕਾਨਾਗਨ ਇਲਾਕੇ ਵਿਚ ਇੱਕ 45 ਸਾਲਾ ਵਿਅਕਤੀ ਦੇ ਪਾਣੀ ਵਿਚ ਡੁੱਬਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।ਵੈਸਟ ਕੇਲੋਨਾ ਆਰਸੀਐਮਪੀ ਮੁਤਾਬਕ, ਇਹ ਘਟਨਾ ਸ਼ਨੀਵਾਰ ਨੂੰ ਦੁਪਹਿਰ ਦੇ ਕਰੀਬ ਓਕਾਨਾਗਨ ਲੇਕ ਵਿਚ ਵਾਪਰੀ, ਜਿੱਥੇ ਇਹ ਵਿਅਕਤੀ ਇੱਕ ਬੋਟ ਦੇ ਪਿੱਛੇ ਬੰਨ੍ਹੇ ਹੋਏ Inflatable Tube 'ਤੇ ਸਵਾਰ ਸੀ ਅਤੇ ਅਚਾਨਕ ਬੈਲੰਸ ਵਿਗੜਨ ਕਾਰਨ ਪਾਣੀ ਵਿਚ ਡਿੱਗ ਗਿਆ।
calgary-landlord-charged-after-alleged-hidden-cameras-found-in-tenants-bedrooms-and-bathrooms
Punjabi

ਕੈਲਗਰੀ 'ਚ ਕਿਰਾਏਦਾਰਾਂ ਦੇ ਕਮਰਿਆਂ 'ਚ ਗੁਪਤ ਕੈਮਰੇ ਲਗਾਉਣ ਦੇ ਦੋਸ਼ ਹੇਠ ਮਕਾਨ ਮਾਲਕ ਗ੍ਰਿਫ਼ਤਾਰ

ਕੈਲਗਰੀ ਪੁਲਿਸ ਨੇ ਇੱਕ 41 ਸਾਲਾ ਮਕਾਨ ਮਾਲਕ ਨੂੰ ਕਿਰਾਏਦਾਰਾਂ ਦੇ ਬਾਥਰੂਮ ਅਤੇ ਬੈੱਡਰੂਮ ਵਿੱਚ ਕਥਿਤ ਤੌਰ 'ਤੇ ਗੁਪਤ ਕੈਮਰੇ ਲਗਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰਕੇ ਗੰਭੀਰ ਦੋਸ਼ ਲਗਾਏ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 7 ਜੂਨ ਨੂੰ ਇੱਕ ਕਿਰਾਏਦਾਰ ਨੇ ਆਪਣੇ ਬਾਥਰੂਮ ਵਿੱਚ ਸਰਜ ਪ੍ਰੋਟੈਕਟਰ ਦੇ ਅੰਦਰ ਲੁਕਿਆ ਹੋਇਆ ਛੋਟਾ ਕੈਮਰਾ ਅਤੇ ਬੈੱਡਰੂਮ ਵਿੱਚ ਸਮੋਕ ਡਿਟੈਕਟਰ ਉੱਤੇ ਲਗਿਆ ਹੋਇਆ ਇੱਕ ਹੋਰ ਕੈਮਰਾ ਦੇਖਿਆ।
vancouver-police-seek-witnesses-after-unprovoked-assault-at-marpole-bus-stop
Punjabi

ਵੈਨਕੂਵਰ ਦੇ ਮਾਰਪੋਲ ਇਲਾਕੇ 'ਚ ਹਮਲਾਵਰ ਨੇ ਵਿਅਕਤੀ 'ਤੇ ਕੀਤਾ ਹਮਲਾ, ਪੁਲਿਸ ਵਲੋਂ ਕੀਤੀ ਰਹੀ ਜਾਂਚ

ਵੈਨਕੂਵਰ ਦੇ ਮਾਰਪੋਲ ਇਲਾਕੇ ਵਿਚ ਇੱਕ ਬੱਸ ਸਟੌਪ 'ਤੇ ਇੱਕ ਹਮਲਾਵਰ ਨੇ ਬਿਨਾਂ ਕਿਸੇ ਉਕਸਾਵੇ ਦੇ ਇੱਕ ਵਿਅਕਤੀ 'ਤੇ ਸਕੇਟਬੋਰਡ ਨਾਲ ਹਮਲਾ ਕਰ ਦਿੱਤਾ। ਪੁਲਿਸ ਮੁਤਾਬਕ, ਘਟਨਾ 7 ਜੁਲਾਈ ਨੂੰ ਸਵੇਰ ਕਰੀਬ 9:25 ਵਜੇ ਸਾਊਥ ਵੈਸਟ ਮਰੀਨ ਡਰਾਈਵ ਅਤੇ ਐਸ਼ ਸਟ੍ਰੀਟ ਕੋਲ ਵਾਪਰੀ, ਜਿੱਥੇ ਬੱਸ ਦੀ ਉਡੀਕ ਕਰ ਰਹੇ ਪੀੜਤ 'ਤੇ ਪਿੱਛੇ ਤੋਂ ਆਏ ਸ਼ੱਕੀ ਨੇ ਹਮਲਾ ਕੀਤਾ ਅਤੇ ਉਸ ਨੂੰ ਧੱਕਾ ਵੀ ਦਿੱਤਾ, ਜਿਸ ਮਗਰੋਂ ਉਸ ਦੇ ਹੈੱਡਫ਼ੋਨ ਵੀ ਲਾਹ ਦਿੱਤੇ।
nearly-150-residents-displaced-after-apartment-fire-in-new-westminster
Punjabi

ਨਿਊ ਵੈਸਟਮਿੰਸਟਰ 'ਚ ਇੱਕ ਅਪਾਰਟਮੈਂਟ ਵਿਚ ਅੱਗ ਲੱਗਣ ਕਾਰਨ 150 ਲੋਕ ਹੋਏ ਪ੍ਰਭਾਵਿਤ

ਨਿਊ ਵੈਸਟਮਿੰਸਟਰ ਵਿਚ ਇੱਕ ਅਪਾਰਟਮੈਂਟ ਬਿਲਡਿੰਗ ਵਿਚ ਸ਼ੁੱਕਰਵਾਰ ਨੂੰ ਲੱਗੀ ਅੱਗ ਕਾਰਨ ਲਗਭਗ 150 ਲੋਕ ਪ੍ਰਭਾਵਿਤ ਹੋਏ। ਫਾਇਰ ਐਂਡ ਰੈਸਕਿਊ ਸਰਵਿਸ ਨੂੰ ਇਸ 'ਤੇ ਪੂਰੀ ਤਰ੍ਹਾਂ ਕਾਬੂ ਪਾਉਣ ਅਤੇ ਬਾਕੀ ਬਚੇ ਹੌਟ ਸਪਾਟ ਨੂੰ ਸ਼ਾਂਤ ਕਰਨ ਲਈ ਵੀਕੈਂਡ ਤੱਕ ਲਗਾਤਾਰ ਮੁਸ਼ੱਕਤ ਕਰਨੀ ਪਈ।ਅਧਿਕਾਰੀਆਂ ਮੁਤਾਬਕ, 905 4th ਐਵੇਨਿਊ ਵਿਖੇ ਸਥਿਤ ਪਾਈਨਕ੍ਰੇਸਟ Manor ਨਾਮ ਦੇ ਅਪਾਰਟਮੈਂਟ ਵਿਚ ਦੁਪਹਿਰ ਕਰੀਬ 1:30 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ।
alberta-ottawa-and-major-oil-producers-sign-mou-to-advance-pathways-carbon-capture-project
Punjabi

ਐਲਬਰਟਾ, ਔਟਵਾ ਅਤੇ ਤੇਲ ਕੰਪਨੀਆਂ ਵਿਚਕਾਰ ਪਾਥਵੇਅ CCS ਪ੍ਰੋਜੈਕਟ ਲਈ ਹੋਇਆ ਸਮਝੌਤਾ

ਐਲਬਰਟਾ ਸਰਕਾਰ,ਔਟਵਾ ਅਤੇ ਪੰਜ ਮੁੱਖ ਤੇਲ ਉਤਪਾਦਕਾਂ ਵਿਚਕਾਰ ਮਲਟੀ ਬਿਲੀਅਨ ਡਾਲਰ ਦੇ ਪਾਥਵੇਅ ਕਾਰਬਨ ਕੈਪਚਰ ਅਤੇ ਸਟੋਰੇਜ (CCS) ਪ੍ਰੋਜੈਕਟ ਨੂੰ ਅੱਗੇ ਵਧਾਉਣ ਲਈ memorandum of understanding ਕੀਤਾ ਗਿਆ ਹੈ। ਇਹ ਪ੍ਰੋਜੈਕਟ ਵੈਸਟ ਕੋਸਟ ਵੱਲ ਜਾਣ ਵਾਲੀ ਇੱਕ ਨਵੀਂ ਤੇਲ ਪਾਈਪਲਾਈਨ ਦੇ ਨਿਰਮਾਣ ਲਈ ਸਭ ਤੋਂ ਮੁੱਖ ਸ਼ਰਤ ਹੈ। MOU ਤਹਿਤ ਕੈਨੇਡਾ ਦੀ ਆਰਥਿਕਤਾ ਅਤੇ ਵਾਤਾਵਰਣ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਟੀਚੇ ਮਿੱਥੇ ਗਏ ਹਨ।
connect fm logo

Legals

Journalism code of ethics
© 2024 AKASH BROADCASTING INC.
Android app linkApple app link