Punjabi
ਟਰੇਡ ਵਾਰ ਦੀ ਮਾਰ ਝੱਲ ਰਹੇ ਕਾਰੋਬਾਰਾਂ ਲਈ ਈਬੀ ਨੇ ਕੀਤਾ ਵੱਡਾ ਐਲਾਨ
ਬੀ.ਸੀ. ਐਨ.ਡੀ.ਪੀ. ਲੀਡਰ ਡੇਵਿਡ ਈਬੀ ਨੇ ਟਰੇਡ ਵਾਰ ਤੋਂ ਪ੍ਰਭਾਵਿਤ ਛੋਟੇ ਕਾਰੋਬਾਰੀਆਂ ਨੂੰ ਵਿਆਜ-ਮੁਕਤ ਕਰਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੌਜਵਾਨਾਂ ਨੂੰ ਪਹਿਲੀ ਨੌਕਰੀ ਦੇਣ ਵਾਲੇ ਕਾਰੋਬਾਰਾਂ ਲਈ ਨਵੇਂ ਟੈਕਸ ਕ੍ਰੈਡਿਟ ਦੀ ਸ਼ੁਰੂਆਤ ਕਰਨ ਤੇ ਅਮਰੀਕਾ ਤੋਂ ਇਲਾਵਾ ਹੋਰ ਬਾਜ਼ਾਰਾਂ ਵਿਚ ਐਕਸਪੋਰਟ ਕਰਨ ਵਾਲੀਆਂ ਕੰਪਨੀਆਂ ਲਈ ਸਹਾਇਤਾ ਵਧਾਉਣ ਦਾ ਵੀ ਵਾਅਦਾ ਕੀਤਾ।
Punjabi
ਆਖਰੀ ਗੇਂਦ ’ਤੇ ਛੱਕਾ, ਟੋਰੌਂਟੋ ਸਿਕਸਰਸ ਨੇ ਜਿੱਤਿਆ ਕੈਨੇਡਾ ਸੁਪਰ ਸਿਕਸਟੀ ਦਾ ਖਿਤਾਬ
ਕੈਨੇਡਾ ਸੁਪਰ ਸਿਕਸਟੀ (60) ਟੂਰਨਾਮੈਂਟ ਦਾ ਖ਼ਿਤਾਬੀ ਮੁਕਾਬਲਾ ਕੱਲ੍ਹ ਰਾਤ ਬੀ.ਸੀ. ਪਲੇਸ ਸਟੇਡੀਅਮ ਵਿਖੇ ਖੇਡਿਆ ਗਿਆ। ਲੀਗ ਦੇ ਦੂਜੇ ਸੀਜਨ 'ਚ ਟੋਰੌਂਟੋ ਸਿਕਸਰਸ ਨੇ ਆਖਰੀ ਗੇਂਦ 'ਤੇ ਛੱਕਾ ਜੜ ਕੇ ਵੈਨਕੂਵਰ ਐਂਕਰਸ ਖਿਲਾਫ ਬਾਜੀ ਮਾਰੀ ਅਤੇ ਖਿਤਾਬ ਆਪਣੇ ਨਾਮ ਕੀਤਾ। ਇਸ ਆਖਰੀ ਮੁਕਾਬਲੇ ਦੌਰਾਨ ਜਿੱਥੇ ਮੈਦਾਨ 'ਤੇ ਰੋਚਕ ਮੁਕਾਬਲਾ ਵੇਖਣ ਨੂੰ ਮਿਲਿਆ ਉੱਥੇ ਹੀ ਮੈਦਾਨ ਦੇ ਬਾਹਰ ਕੌਮੈਂਟਰੀ ਬੌਕਸ 'ਚ ਵੀ ਇਤਿਹਾਸਿਕ ਦ੍ਰਿਸ਼ ਵੇਖਣ ਨੂੰ ਮਿਲੇ।
Punjabi
CBI ਰੇਡ ਤੋਂ ਬਾਅਦ ਸੰਗਰੂਰ ’ਚ ਕਾਰਵਾਈ, SHO ਮੁਅੱਤਲ; 2 ਆਗੂ ਹਿਰਾਸਤ ਮਗਰੋਂ ਰਿਹਾਅ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਬੀਰ ਸਿੰਘ ਘੁੰਮਣ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਘਰਾਚੋਂ ਸਥਿਤ ਘਰ ’ਤੇ CBI ਵੱਲੋਂ ਮਾਰੇ ਛਾਪੇ ਦੌਰਾਨ ਪਿੰਡ ਵਾਸੀਆਂ ਵੱਲੋਂ ਫੁੱਲਾਂ ਨਾਲ ਸਵਾਗਤ ਕਰਨ ਅਤੇ ਮਠਿਆਈ ਵੰਡਣ ਦੀ ਘਟਨਾ ਤੋਂ ਕੁਝ ਘੰਟਿਆਂ ਬਾਅਦ ਹੀ ਸੰਗਰੂਰ ਪੁਲਿਸ ਨੇ ਇੱਕ SHO ਨੂੰ ਮੁਅੱਤਲ ਕਰ ਦਿੱਤਾ ਅਤੇ ਸੰਗਰੂਰ ਸ਼ਹਿਰ ਦੇ ਦੋ ਆਗੂਆਂ ਨੂੰ ਹਿਰਾਸਤ ਵਿੱਚ ਲਿਆ।
Punjabi
ਭਾਰਤ-ਕੈਨੇਡਾ ਸੁਰੱਖਿਆ ਸਬੰਧਾਂ ’ਤੇ ਅਹਿਮ ਗੱਲਬਾਤ, ਡੇਵਿਡ ਮੌਰੀਸਨ ਨੇ ਅਜੀਤ ਡੋਭਾਲ ਨਾਲ ਕੀਤੀ ਮੁਲਾਕਾਤ
ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਅੰਤਰਰਾਸ਼ਟਰੀ ਮਾਮਲਿਆਂ ਦੇ ਸਲਾਹਕਾਰ ਡੇਵਿਡ ਮੌਰੀਸਨ ਨੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੇ ਸੱਦੇ 'ਤੇ 5 ਤੋਂ 7 ਅਕਤੂਬਰ ਤੱਕ ਭਾਰਤ ਦਾ ਦੌਰਾ ਕੀਤਾ ਹੈ, ਜਿੱਥੇ ਦੋਵਾਂ ਦੇਸ਼ਾਂ ਵਿਚਾਲੇ ਸੁਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ 'ਤੇ ਅਹਿਮ ਚਰਚਾ ਹੋਈ ਹੈ।
Punjabi
ਐਡਮਿੰਟਨ ’ਚ ਪੇਪਰ ਬੈਗ ਫੀਸ 25 ਸੈਂਟਸ ਰਹੇਗੀ ਬਰਕਰਾਰ
ਐਡਮਿੰਟਨ ਦੇ ਲੋਕਾਂ ਨੂੰ ਡ੍ਰਾਈਵ-ਥਰੂ ਜਾਂ ਦੁਕਾਨਾਂ ਤੋਂ ਸਮਾਨ ਲੈਣ ਸਮੇਂ ਪੇਪਰ ਬੈਗ ਲਈ ਅਜੇ ਵੀ 25 ਸੈਂਟ ਦੇਣੇ ਪੈਣਗੇ। ਮੰਗਲਵਾਰ ਦੁਪਹਿਰ ਨੂੰ ਸਿਟੀ ਕੌਂਸਲ ਨੇ ਇੱਕ ਵੋਟਿੰਗ ਦੌਰਾਨ ਪੇਪਰ ਬੈਗ ਦੀ ਫੀਸ ਖ਼ਤਮ ਕਰਨ ਵਾਲੇ ਮਤੇ ਨੂੰ ਬਹੁਤ ਘੱਟ ਫ਼ਰਕ ਨਾਲ ਰੱਦ ਕਰ ਦਿੱਤਾ। ਸਾਲ 2023 ਵਿੱਚ ਲਾਗੂ ਕੀਤੇ ਗਏ ਸਿੰਗਲ ਯੂਜ਼ ਆਈਟਮ ਕਾਨੂੰਨ ਬਾਰੇ ਚਰਚਾ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।