Punjabi
ਹਾਈ ਰਿਵਰ ਵਿੱਚ ਔਰਤ ਦੇ ਕਤਲ ਮਾਮਲੇ ਵਿੱਚ 36 ਸਾਲਾ ਵਿਅਕਤੀ 'ਤੇ ਪਹਿਲੇ ਦਰਜੇ ਦੇ ਕਤਲ ਦਾ ਦੋਸ਼
ਹਾਈ ਰਿਵਰ ਆਰ.ਸੀ.ਐਮ.ਪੀ. ਨੇ ਇੱਕ 36 ਸਾਲਾ ਵਿਅਕਤੀ ਨੂੰ ਔਰਤ ਦੇ ਕਤਲ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ।ਮ੍ਰਿਤਕ ਔਰਤ ਦੀ ਪਛਾਣ Cayla Bleeker ਵਜੋਂ ਹੋਈ ਹੈ,ਜਦਕਿ ਮੁਲਜ਼ਮ ਦੀ ਪਛਾਣ Jarrett Stobbe ਵਜੋਂ ਕੀਤੀ ਗਈ ਹੈ। ਦੋਵੇਂ ਹਾਈ ਰਿਵਰ ਦੇ ਰਹਿਣ ਵਾਲੇ ਸਨ ਅਤੇ ਇਹ domestic homicide ਦਾ ਮਾਮਲਾ ਦੱਸਿਆ ਜਾ ਰਿਹਾ ਹੈ।
Punjabi
ਬ੍ਰਾਡ ਪੀਕ ਬਰਫ਼ਬਾਰੀ ਤੋਂ ਬਾਅਦ ਚਾਰ ਲਾਸ਼ਾਂ ਬਰਾਮਦ, ਲਾਪਤਾ ਪਰਬਤਾਰੋਹੀਆਂ ਦੀ ਭਾਲ ਜਾਰੀ
ਪਾਕਿਸਤਾਨ ਦੇ ਗਿਲਗਿਤ-ਬਾਲਤਿਸਤਾਨ ਸਥਿਤ ਬ੍ਰਾਡ ਪੀਕ 'ਤੇ ਆਏ ਬਰਫ਼ਬਾਰੀ ਤੋਂ ਬਾਅਦ ਲਾਪਤਾ ਹੋਏ ਪਰਬਤਾਰੋਹੀਆਂ ਦੀ ਭਾਲ ਦੌਰਾਨ ਸ਼ੁੱਕਰਵਾਰ ਨੂੰ ਚਾਰ ਲਾਸ਼ਾਂ ਮਿਲੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਲਗਭਗ 10 ਪਰਬਤਾਰੋਹੀ ਅਜੇ ਵੀ ਲਾਪਤਾ ਹਨ। ਲਾਪਤਾ ਵਿਅਕਤੀਆਂ ਵਿੱਚ 43 ਸਾਲਾ ਨੇਪਾਲੀ ਪਰਬਤਾਰੋਹੀ ਨਿਰਮਲ ਪੁਰਜਾ ਵੀ ਸ਼ਾਮਲ ਹਨ, ਜੋ ਦੁਨੀਆ ਦੀਆਂ 14 ਸਭ ਤੋਂ ਉੱਚੀਆਂ ਚੋਟੀਆਂ ਨੂੰ ਸਭ ਤੋਂ ਘੱਟ ਸਮੇਂ ਵਿੱਚ ਸਰ ਕਰਨ ਦਾ ਵਿਸ਼ਵ ਰਿਕਾਰਡ ਰੱਖਦੇ ਹਨ।
Punjabi
ਡੈਲਟਾ ਦੌਰੇ ਦੌਰਾਨ ਪੀ.ਐਮ.ਕਾਰਨੀ ਵੱਲੋਂ ਪੋਰਟ ਔਫ ਵੈਨਕੂਵਰ ਦੇ ਵਿਸਥਾਰ ਲਈ 10 ਅਰਬ ਡਾਲਰ ਦੇ ਨਿਵੇਸ਼ ਦਾ ਐਲਾਨ
ਬੀ.ਸੀ. ਵਿਚ ਅੱਜ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਡੈਲਟਾ ਵਿਖੇ ਪੋਰਟ ਔਫ ਵੈਨਕੂਵਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਕੈਨੇਡਾ ਦੀ ਗੈਰ-ਅਮਰੀਕੀ ਬਾਜ਼ਾਰਾਂ ਤੱਕ ਖੇਤੀਬਾੜੀ ਅਤੇ ਹੋਰ ਵਸਤਾਂ ਦੇ ਮਾਹਰਾਂ ਨੂੰ ਵਧਾਉਣ ਲਈ ਪੋਰਟ ਦੀ ਸਮਰੱਥਾ ਦੇ ਵਿਸਥਾਰ 'ਤੇ ਖਾਸ ਜ਼ੋਰ ਦਿੱਤਾ।
Punjabi
ਓਨਟਾਰੀਓ ਵਿਚ ਚੋਰੀਸ਼ੁਦਾ ਸ਼ਰਾਬ ਦੀ ਤਸਕਰੀ ਕਰਨ ਮਾਮਲੇ 'ਚ 3 ਪੰਜਾਬੀਆਂ ਨੂੰ ਸੁਣਾਈ ਗਈ ਸਜ਼ਾ
ਓਨਟਾਰੀਓ ਵਿਚ $1.3 ਮਿਲੀਅਨ ਤੋਂ ਵੱਧ ਦੀ ਚੋਰੀਸ਼ੁਦਾ ਸ਼ਰਾਬ ਦੀ ਤਸਕਰੀ ਕਰਨ ਦੇ ਸਬੰਧ ਵਿਚ ਨੌਰਥ ਯੌਰਕ ਦੇ ਤਿੰਨ ਪੰਜਾਬੀ ਨਿਵਾਸੀਆਂ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੈ। ਹਾਲਟਨ ਪੁਲਿਸ ਮੁਤਾਬਕ, 52 ਸਾਲਾ ਪਰਮਿੰਦਰ ਸਿੱਧੂ, 56 ਸਾਲਾ ਰਾਜਿੰਦਰ ਕੌਰ ਸਿੱਧੂ ਅਤੇ 25 ਸਾਲਾ ਨਵਦੀਪ ਸਿੱਧੂ 8 ਜੁਲਾਈ ਨੂੰ ਟੋਰੌਂਟੋ ਵਿਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿਚ ਪੇਸ਼ ਹੋਏ, ਜਿੱਥੇ ਉਨ੍ਹਾਂ ਨੂੰ ਪ੍ਰੋਬੇਸ਼ਨ ਤੋਂ ਲੈ ਕੇ ਕਰੀਬ ਦੋ ਸਾਲ ਤੱਕ ਦੀ ਸਜ਼ਾ ਸੁਣਾਈ ਗਈ।
Punjabi
ਬੀ.ਸੀ.'ਚ 129 ਜੰਗਲੀ ਅੱਗਾਂ ਸਰਗਰਮ, ਬੋਸਟਨ ਬਾਰ ਨੇੜੇ ਬਰੰਸਵਿਕ ਕੰਪਲੈਕਸ ਅੱਗ ਅਜੇ ਵੀ ਕਾਬੂ ਤੋਂ ਬਾਹਰ
ਬੀ.ਸੀ.ਦੇ ਜੰਗਲਾਤ ਅਤੇ ਵਾਈਲਡ ਫਾਇਰ ਸਰਵਿਸ ਲਈ ਮਿਨਿਸਟਰ ਰਵੀ ਪਰਮਾਰ ਮੁਤਾਬਕ, ਸੂਬੇ ਵਿਚ ਇਸ ਸਮੇਂ 129 ਜੰਗਲੀ ਅੱਗਾਂ ਸਰਗਰਮ ਹਨ, ਜਿਨ੍ਹਾਂ ਵਿਚੋਂ 9 ਅੱਗਾਂ ਪਿਛਲੇ 24 ਘੰਟਿਆਂ ਦੌਰਾਨ ਹੀ ਸ਼ੁਰੂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਗਰਮ, ਖੁਸ਼ਕ ਹਾਲਾਤ ਅਤੇ ਤੇਜ਼ ਹਵਾਵਾਂ ਵਾਲਾ ਮੌਸਮ ਅੱਗ ਬੁਝਾਉਣ ਵਿਚ ਫਾਇਰਫਾਈਟਰਜ਼ ਲਈ ਲਗਾਤਾਰ ਚੁਣੌਤੀ ਬਣਿਆ ਹੋਇਆ ਹੈ, ਜਿਸ ਕਾਰਨ ਨਵੀਂ ਅੱਗ ਲੱਗਣ ਅਤੇ ਮੌਜੂਦਾ ਅੱਗ ਦੇ ਹੋਰ ਭੜਕਣ ਦਾ ਖ਼ਤਰਾ ਬਰਕਰਾਰ ਹੈ।