14.08C Vancouver
ADS

Sep 30, 2021 9:02 AM -

ਭਾਰਤੀ ਹਾਕੀ ਸਟਾਰ ਰੁਪਿੰਦਰ ਪਾਲ ਸਿੰਘ ਨੇ ਲਈ ਰਿਟਾਇਰਮੈਂਟ

Share On
india-hockey-star-rupinder-pal-singh-hangs-his-boots
India hockey star Rupinder Pal Singh hangs his boots

ਭਾਰਤੀ ਹਾਕੀ ਖਿਡਾਰੀ ਰੁਪਿੰਦਰ ਪਾਲ ਸਿੰਘ ਨੇ ਨੌਜਵਾਨਾਂ ਨੂੰ ਰਾਹ ਦੇਣ ਲਈ ਹਾਕੀ ਛੱਡਣ ਦਾ ਫ਼ੈਸਲਾ ਲਿਆ ਹੈ।

ਟੋਕੀਓ ਓਲੰਪਿਕਸ ਵਿੱਚ ਕਾਂਸੇ ਦਾ ਤਮਗ਼ਾ ਜਿੱਤਣ ਵਾਲੀ ਇਤਿਹਾਸਿਕ ਟੀਮ ਦਾ ਹਿੱਸਾ ਰਹਿਣ ਵਾਲੇ ਰੁਪਿੰਦਰ ਨੇ ਆਖਿਆ ਕਿ ਉਹ ਤਮਗ਼ਾ ਜਿੱਤ ਕੇ ਖੁਸ਼ ਅਤੇ ਸੰਤੁਸ਼ਟ ਹੈ।

ਰੁਪਿੰਦਰ ਨੇ ਅੱਜ ਵੀਰਵਾਰ ਨੂੰ ਟਵਿੱਟਰ 'ਤੇ ਐਲਾਨ ਕੀਤਾ ਹੈ।

"ਮੈਂ ਤੁਹਾਨੂੰ ਆਪਣੇ ਭਾਰਤੀ ਹਾਕੀ ਟੀਮ ਤੋਂ ਰਿਟਾਇਰਮੈਂਟ ਲੈਣ ਦੇ ਫ਼ੈਸਲੇ ਬਾਰੇ ਦੱਸਣਾ ਚਾਹੁੰਦਾ ਹਾਂ। ਬੀਤੇ ਕੁਝ ਮਹੀਨੇ ਬਿਨਾਂ ਸ਼ੱਕ ਮੇਰੀ ਜ਼ਿੰਦਗੀ ਦੇ ਬਿਹਤਰੀਨ ਦਿਨਾਂ ਵਿੱਚੋਂ ਸਨ। ਟੋਕੀਓ ਵਿੱਚ ਆਪਣੀ ਟੀਮ ਦੇ ਮੈਂਬਰਾਂ, ਜਿਨ੍ਹਾਂ ਨਾਲ ਮੈਂ ਆਪਣੀ ਜ਼ਿੰਦਗੀ ਦੇ ਸਭ ਤੋਂ ਸ਼ਾਨਦਾਰ ਤਜ਼ਰਬੇ ਸਾਂਝੇ ਕੀਤੇ, ਉਹਨਾਂ ਨਾਲ ਪੋਡੀਅਮ 'ਤੇ ਖੜੇ ਹੋਇਆਂ ਜੋ ਮੈਂ ਮਹਿਸੂਸ ਕੀਤਾ, ਉਹ ਹਮੇਸ਼ਾ ਲਈ ਹੀ ਯਾਦਗਾਰ ਰਹੇਗਾ। ਮੈਨੂੰ ਲੱਗਦਾ ਹੈ ਕਿ ਇਹੀ ਵੇਲਾ ਹੈ ਕਿ ਮੈਨੂੰ ਨੌਜਵਾਨ ਅਤੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਉਹ ਸਭ ਤਜ਼ਰਬੇ ਲੈਣ ਲਈ ਰਾਹ ਦੇਣਾ ਚਾਹੀਦਾ ਹੈ, ਜੋ ਮੈਂ ਭਾਰਤ ਦੀ ਨੁਮਾਇੰਦਗੀ ਕਰਦਿਆਂ ਬੀਤੇ 13 ਸਾਲਾਂ ਦੌਰਾਨ ਮਹਿਸੂਸ ਕੀਤਾ। ਮੈਨੂੰ 223 ਮੈਚਾਂ ਵਿੱਚ ਭਾਰਤੀ ਜਰਸੀ ਪਹਿਨਣ ਦਾ ਮਾਨ ਹਾਸਲ ਹੋਇਆ ਹੈ ਅਤੇ ਹਰੇਕ ਮੈਚ ਮੇਰੇ ਲਈ ਬਹੁਤ ਹੀ ਖ਼ਾਸ ਰਿਹਾ, ਕਿਉਂਕਿ ਮੈਨੂੰ ਇਸ ਮਹਾਨ ਖੇਡ-ਪ੍ਰੇਮੀ ਮੁਲਕ ਲਈ ਖੇਡਣ ਦਾ ਸੁਭਾਗ ਹਾਸਲ ਹੈ,"ਉਹਨਾਂ ਲਿਖਿਆ।

ਰੁਪਿੰਦਰ ਨੇ ਆਪਣੇ ਚਾਹੁਣ ਵਾਲਿਆਂ, ਭਾਰਤੀ ਹਾਕੀ, ਆਪਣੇ ਕੋਚਾਂ ਅਤੇ ਦੋਸਤਾਂ ਦਾ ਸ਼ੁਕਰੀਆ ਅਦਾ ਕੀਤਾ, ਜਿਨ੍ਹਾਂ ਨੇ ਉਸਦੀ ਜ਼ਿੰਦਗੀ 'ਚ ਵੱਡੀ ਭੂਮਿਕਾ ਅਦਾ ਕੀਤੀ ਹੈ।

ਦੱਸਣਯੋਗ ਹੈ ਕਿ ਭਾਰਤੀ ਹਾਕੀ ਟੀਮ ਨੂੰ ਟੋਕੀਓ ਓਲੰਪਿਕਸ ਵਿੱਚ ਜਰਮਨੀ ਨੂੰ 5-4 ਨਾਲ ਹਰਾ ਕੇ, ਇਤਿਹਾਸਕ ਤਾਂਸੇ ਦਾ ਤਮਗ਼ਾ ਜਿੱਤਿਆਂ ਇੱਕ ਮਹੀਨੇ ਤੋਂ ਵੀ ਉੱਤੇ ਹੋ ਗਿਆ ਹੈ।

ਉੱਧਰ ਹੀ, ਸਕਿੱਪਰ ਮਨਪ੍ਰੀਤ ਸਿੰਘ ਦਾ ਮੰਨਣਾ ਹੈ ਕਿ ਹੁਣ ਟੋਕੀਓ ਵਿੱਚ ਮਾਰੀਆਂ ਮੱਲਾਂ ਬਾਰੇ ਖੁਸ਼ ਹੋਣਾ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਇਹ ਵੇਲਾ ਹੁਣ 2022 ਦੇ ਕੈਲੈਂਡਰ 'ਤੇ ਧਿਆਨ ਦੇਣ ਅਤੇ ਉਸ ਲਈ ਯੋਜਨਾ ਬਣਾਉਣ ਦਾ ਹੈ।

"ਮੈਨੂੰ ਲੱਗਦੈ ਕਿ ਬੀਤੇ ਕੁਝ ਹਫ਼ਤੇ, ਲੋਕਾਂ ਵੱਲੋਂ ਪਿਆਰ ਅਤੇ ਸ਼ਲਾਘਾ ਨਾਲ ਭਰੇ ਹੋਣ ਕਰਕੇ ਬਹੁਤ ਵਧੀਆ ਸਨ। ਹੁਣ, ਮੈਨੂੰ ਲੱਗਦਾ ਹੈ ਕਿ ਸਾਨੂੰ ਆਪਣੇ ਸਰੀਰਾਂ ਅਤੇ ਦਿਮਾਗ਼ ਨੂੰ ਅਰਾਮ ਦੇਣਾ ਚਾਹੀਦਾ ਹੈ। ਜੋ ਸਨਮਾਨ, ਸ਼ਲਾਘਾ ਸਾਨੂੰ ਮਿਲੀ, ਉਹ ਸ਼ਾਨਦਾਰ ਸੀ ਅਤੇ ਅਸੀਂ ਇਹ ਸਾਰਾ ਮਾਣ-ਤਾਣ ਨੂੰ ਵਧੀਆ ਮਾਣਿਆ ਹੈ ਪਰ ਹੁਣ ਸਾਨੂੰ 2022 ਦੇ ਕੈਲੰਡਰ ਨੂੰ ਲੈਕੇ ਆਪਣੇ ਆਪ ਨੂੰ ਹੋਰ ਬਿਹਤਰ ਬਣਾਉਣ ਬਾਰੇ ਸੋਚਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ,"ਇਸ ਮਹੀਨੇ ਦੀ ਸ਼ੁਰੂਆਤ ਵਿੱਚ ਹਾਕੀ ਇੰਡੀਆ ਵੱਲੋਂ ਜਾਰੀ ਬਿਆਨ ਵਿੱਚ ਕੈਪਟਨ ਵੱਲੋਂ ਆਖਿਆ ਗਿਆ ਸੀ।

ਸਾਰੀਆਂ ਹੀ ਅਹਿਮ ਏਸ਼ੀਅਨ ਖੇਡਾਂ, ਜੋ 2022 ਦੀ 10 ਸਤੰਬਰ ਤੋਂ 25 ਤੱਕ ਚੀਨ ਦੇ ਹੈਨਜ਼ੋਊ, ਯਜਾਂ ਵਿੱਚ ਹੋਣੀਆਂ ਹਨ ਅਤੇ ਟੀਮ ਏਸ਼ੀਆਈ ਖੇਡਾਂ ਵਿੱਚ ਸੋਨ ਤਮਗ਼ਾ ਲੈਕੇ, ਪੈਰਿਸ ਓਲੰਪਿਕਸ ਕੁਆਲੀਫਾਈ ਕਰਨ ਵੱਲ ਧਿਆਨ ਦੇਵੇਗੀ।

Latest news

rcmp-seek-publics-help-to-identify-suspect-in-attempted-abduction-of-9-year-old-girl
Punjabi

ਲੋਇਡਮਿੰਸਟਰ 'ਚ 9 ਸਾਲਾ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼, RCMP ਨੇ ਸ਼ੱਕੀ ਦਾ ਸਕੈਚ ਕੀਤਾ ਜਾਰੀ

ਲੋਇਡਮਿੰਸਟਰ ਵਿੱਚ ਮਾਊਂਟੀਜ਼ ਨੇ 9 ਸਾਲਾ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇੱਕ ਵਿਅਕਤੀ ਦੀ ਪਛਾਣ ਕਰਨ ਲਈ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ। ਆਰ.ਸੀ.ਐਮ.ਪੀ. ਮੁਤਾਬਕ ਇਹ ਘਟਨਾ 14 ਅਗਸਤ ਨੂੰ ਵਾਪਰੀ ਸੀ। ਪੁਲਿਸ ਨੇ ਮਾਮਲੇ ਸਬੰਧੀ ਹੋਰ ਵੇਰਵੇ ਜਾਰੀ ਨਹੀਂ ਕੀਤੇ ਹਨ। ਸ਼ੁੱਕਰਵਾਰ ਨੂੰ ਆਰ.ਸੀ.ਐਮ.ਪੀ. ਨੇ ਸ਼ੱਕੀ ਵਿਅਕਤੀ ਦਾ ਕੰਪੋਜ਼ਿਟ ਸਕੈਚ ਜਾਰੀ ਕੀਤਾ।
dripa-repeal-petition-approved-as-harman-bhangu-takes-aim-at-eby-government
Punjabi

ਹਰਮਨ ਭੰਗੂ ਨੇ ਈਬੀ ਸਰਕਾਰ ’ਤੇ ਸਾਧਿਆ ਨਿਸ਼ਾਨਾ, DRIPA ਖ਼ਿਲਾਫ਼ ਪਟੀਸ਼ਨ ਨੂੰ ਹਰੀ ਝੰਡੀ

ਬੀ.ਸੀ. ਦੀ ਵਿਰੋਧੀ ਧਿਰ ਦੇ ਵਿਧਾਇਕ ਹਰਮਨ ਭੰਗੂ ਨੇ ਇਲੈਕਸ਼ਨ ਡਿਪਾਰਟਮੈਂਟ ਵਲੋਂ Declaration on the Rights of Indigenous Peoples Act ਨੂੰ ਰੱਦ ਕਰਨ ਦੀ ਪਟੀਸ਼ਨ ਸ਼ੁਰੂ ਕਰਨ ਨੂੰ ਦਿੱਤੀ ਗਈ ਮਨਜ਼ੂਰੀ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਪ੍ਰੀਮੀਅਰ ਡੇਵਿਡ ਈਬੀ 'ਤੇ ਨਿਸ਼ਾਨਾ ਸਾਧਿਆ ਹੈ।
amid-u-s-trade-war-b-c-takes-major-steps-to-remove-internal-trade-barriers
Punjabi

ਅਮਰੀਕਾ ਨਾਲ ਟਰੇਡ ਵਾਰ ਵਿਚਕਾਰ ਬੀ.ਸੀ. ਨੇ ਅੰਦਰੂਨੀ ਵਪਾਰ ਰੁਕਾਵਟਾਂ ਹਟਾਉਣ ਲਈ ਚੁੱਕੇ ਵੱਡੇ ਕਦਮ

ਬੀ.ਸੀ. ਸਰਕਾਰ ਨੇ ਅਮਰੀਕਾ ਨਾਲ ਵਪਾਰਕ ਅਨਿਸ਼ਚਿਤਤਾ ਦੇ ਦੌਰ ਵਿਚ ਅੰਦਰੂਨੀ ਵਾਪਰ ਰੁਕਾਵਟਾਂ ਨੂੰ ਖ਼ਤਮ ਕਰਨ ਲਈ ਸੂਬਿਆਂ ਵਿਚਕਾਰ ਕਈ ਮੁੱਦਿਆਂ 'ਤੇ ਸਹਿਮਤੀ ਬਣਨ ਦਾ ਐਲਾਨ ਕੀਤਾ ਹੈ। ਜੌਬਸ ਅਤੇ ਆਰਥਿਕ ਵਿਕਾਸ ਮਿਨਿਸਟਰ ਐਡਰੀਅਨ ਡਿਕਸ ਮੁਤਾਬਕ, ਵੀਰਵਾਰ ਨੂੰ ਫੈਡਰਲ, ਪ੍ਰੋਵਿੰਸ਼ੀਅਲ ਅਤੇ ਖੇਤਰੀ ਮੰਤਰੀ ਦੀ ਅੰਦਰੂਨੀ ਵਪਾਰ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿਚ ਕੈਨੇਡੀਅਨ ਮੁਕਤ ਵਪਾਰ ਸਮਝੌਤੇ ਵਿਚ ਅਹਿਮ ਸੋਧਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
shooting-in-abbotsford-three-suspects-arrested
Punjabi

ਐਬਟਸਫੋਰਡ ਵਿੱਚ ਹੋਈ ਸ਼ੂਟਿੰਗ, 3 ਸ਼ੱਕੀ ਗ੍ਰਿਫ਼ਤਾਰ

ਐਬਟਸਫੋਰਡ ਵਿਚ ਸ਼ੂਟਿੰਗ ਦੀ ਵਾਰਦਾਤ ਸਾਹਮਣੇ ਆਈ ਹੈ। ਪੁਲਿਸ ਮੁਤਾਬਕ, ਬੁੱਧਵਾਰ ਸਵੇਰ ਕਰੀਬ 6:10 ਵਜੇ ਕਲੀਅਰਬਰੂਕ ਰੋਡ ਦੇ 2400 ਬਲਾਕ ਵਿਚ ਸਥਿਤ ਇੱਕ ਆਊਟਡੋਰ ਪਾਰਕਿੰਟ ਲੌਟ ਵਿਚ ਗੋਲੀਆਂ ਚੱਲੀਆਂ, ਜਿੱਥੇ ਔਫੀਸਰ ਦੇ ਪਹੁੰਚਣ ਤੋਂ ਪਹਿਲਾਂ ਹੀ ਸ਼ੱਕੀ ਅਤੇ ਪੀੜਤ ਦੋਵੇਂ ਮੌਕੇ ਤੋਂ ਫ਼ਰਾਰ ਹੋ ਚੁੱਕੇ ਸਨ।
32-canadians-missing-after-nepal-tibet-border-floods
Punjabi

ਨੇਪਾਲ-ਤਿੱਬਤ ਹੜ੍ਹਾਂ ਮਗਰੋਂ 32 ਕੈਨੇਡੀਅਨ ਲਾਪਤਾ

ਕੈਨੇਡਾ ਸਰਕਾਰ ਨੇ ਨੇਪਾਲ-ਤਿੱਬਤ ਬਾਰਡਰ 'ਤੇ ਲਾਪਤਾ ਹੋਏ ਕੈਨੇਡੀਅਨਜ਼ ਦੀ ਗਿਣਤੀ 30 ਤੋਂ ਪਾਰ ਹੋਣ ਦੀ ਪੁਸ਼ਟੀ ਕੀਤੀ ਹੈ। ਵਿਦੇਸ਼ ਮੰਤਰੀ ਅਨੀਤਾ ਆਨੰਦ ਅਤੇ ਅੰਤਰਰਾਸ਼ਟਰੀ ਮਾਮਲਿਆਂ ਲਈ ਮੰਤਰੀ ਰਣਦੀਪ ਸਰਾਏ ਨੇ ਤਾਜ਼ਾ ਜਾਣਕਾਰੀ ਦਿੰਦਿਆ ਦੱਸਿਆ ਕਿ ਨੇਪਾਲ ਵਿਚ ਕੈਨੇਡਾ ਦੇ ਰਾਜਦੂਤ ਨੇ ਗਲੋਬਲ ਅਫੇਅਰਜ਼ ਕੈਨੇਡਾ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਹੁਣ ਤੱਕ ਕੁੱਲ ਲਾਪਤਾ 1,924 ਲੋਕਾਂ ਵਿਚ 32 ਕੈਨੇਡੀਅਨ ਸ਼ਾਮਲ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link