18.51C Vancouver
ADS

Jun 16, 2021 1:46 PM -

ਵੀਵਾ ਟੈਕ ਵਿੱਚ ਪੀਐੱਮ ਮੋਦੀ ਦਾ ਸੰਬੋਧਨ, ਕਿਹਾ, ਭਾਰਤ ਓਹੀ ਦਿੰਦਾ ਹੈ, ਜੋ ਇੰਨੋਵੇਟਰ ਅਤੇ ਨਿਵੇਸ਼ਕ ਚਾਹੁੰਦੇ ਹਨ

Share On
pm-modi-addresses-vivatech-says-india-offers-what-innovators-investors-need
PM Modi addresses VivaTech, says India offers what innovators, investors need

ਅੱਜ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਰਤ ਵੱਲੋਂ ਕੀ ਖੇਤਰਾਂ ਵਿੱਚ ਲਾਗੂ ਕੀਤੇ ਸੁਧਾਰਾਂ 'ਤੇ ਗ਼ੌਰ ਕਰਦਿਆਂ ਆਖਿਆ ਕਿ ਕੋਵਿਡ-19 ਮਹਾਮਾਰੀ ਦੌਰਾਨ ਵੀ ਮੁਲਕ ਕਾਫ਼ੀ 'ਅਨੁਕੂਲ ਅਤੇ ਚੁਸਤ' ਰਿਹਾ।
ਉਨ੍ਹਾਂ ਦੁਨੀਆ ਨੂੰ ਯੋਗਤਾ, ਬਜ਼ਾਰ, ਪੂੰਜੀ, ਵਾਤਾਵਰਣ ਅਤੇ ਖੁੱਲੇ ਸਭਿਆਚਾਰ ਦੇ ਪੰਜ ਥੰਮਾਂ 'ਤੇ ਨਿਵੇਸ਼ ਕਰਨ ਦਾ ਸੱਦਾ ਦਿੱਤਾ।

ਵੀਵਾ ਟੈਕ ਦੇ 5 ਵੇਂ ਐਡੀਸ਼ਨ ਦੌਰਾਨ ਵੀਡੀਓ ਕਾਨਫਰੈਂਸਿੰਗ ਰਾਹੀਂ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਆਖਿਆ ਕਿ ਭਾਰਤ ਓਹੀ ਦਿੰਦਾ ਹੈ, ਜੋ ਨਵੀਨੀਕਾਰ ਅਤੇ ਨਿਵੇਸ਼ਕ ਚਾਹੁੰਦੇ ਹਨ।

ਉਹਨਾਂ ਆਖਿਆ ਕਿ ਕੋਵਿਡ-19 ਸਾਡੇ ਸਮੇਂ ਦਾ 'ਸਭ ਤੋਂ ਵੱਡਾ ਵਿਘਨ' ਹੈ ਅਤੇ ਹੁਣ ਲੋੜ ਹੈ ਮੁਰੰਮਤ ਅਤੇ ਤਿਆਰੀ ਦੀਆਂ ਦੋ ਨੀਂਹਾਂ 'ਤੇ ਤਵੱਜੋ ਦੇਣ ਦੀ।

ਦੱਸਣ ਯੋਗ ਹੈ ਕਿ ਵੀਵਾ ਟੈਕ ਯੂਰਪ ਦੇ ਸਭ ਤੋਂ ਵੱਡੇ ਡਿਜੀਟਲ ਅਤੇ ਸਟਾਰਟਅਪ ਪ੍ਰੋਗਰਾਮਾਂ ਵਿੱਚੋਂ ਇੱਕ ਹੈ, ਜੋ ਸਾਲ 2016 ਤੋਂ ਹਰ ਸਾਲ ਪੈਰਿਸ ਵਿੱਚ ਹੁੰਦਾ ਆ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਆਖਿਆ ਕਿ ਤਕਨੀਕ ਅਤੇ ਸਟਾਰਟਅਪ ਦੀ ਦੁਨੀਆ ਵਿੱਚ ਭਾਰਤ ਦੀ ਪੁਲਾਂਘ ਸਭ ਜਾਣਦੇ ਹਨ ਅਤੇ ਬੀਤੇ ਕੁਝ ਸਾਲਾਂ ਦੌਰਾਨ ਕਈ ਮੁਸ਼ਕਲ ਕੰਮ ਭਾਰਤ ਨੇ ਕਰਕੇ ਵਿਖਾਏ ਹਨ।

ਉਹਨਾਂ ਆਖਿਆ,"ਅਸੀਂ ਭਾਰਤ ਵਿੱਚ ਕਈ ਖੇਤਰਾਂ ਵਿੱਚ, ਭਾਵੇਂ ਉਹ ਖਾਣਾਂ ਹੋਣ, ਪੁਲਾੜ, ਬੈਂਕਿੰਗ, ਪਰਮਾਣੂ ਊਰਜਾ ਜਾਂ ਕੋਈ ਹੋਰ ਖੇਤਰ ਹੋਵੇ, ਵੱਡੇ ਸੁਧਾਰ ਲਾਗੂ ਕੀਤੇ ਹਨ। ਇਸ ਤੋਂ ਜ਼ਾਹਰ ਹੈ ਕਿ ਭਾਰਤ ਮਹਾਮਾਰੀ ਵੇਲੇ ਵੀ ਇੱਕ ਮੁਲਕ ਦੇ ਤੌਰ 'ਤੇ ਅਨੁਕੂਲ ਅਤੇ ਫੁਰਤੀਲਾ ਹੈ।"

"ਸਾਡਾ ਮੁਲਕ ਦੁਨੀਆ ਦੇ ਕਈ ਵੱਡੇ ਸਟਾਰਟਅਪ ਈਕੋ-ਸਿਸਟਮ ਦਾ ਘਰ ਹੈ। ਬੀਤੇ ਕੁਝ ਸਾਲਾਂ ਵਿੱਚ ਅਸੀਂ ਕਈ ਔਖੇ ਕੰਮ ਵੀ ਨੇਪਰੇ ਚਾੜ੍ਹੇ ਹਨ। ਮੈਂ ਦੁਨੀਆ ਨੂੰ ਯੋਗਤਾ, ਬਜ਼ਾਰ, ਪੂੰਜੀ, ਵਾਤਾਵਰਣ ਅਤੇ ਖੁੱਲੇ ਸਭਿਆਚਾਰ ਦੇ ਪੰਜ ਥੰਮਾਂ 'ਤੇ ਨਿਵੇਸ਼ ਕਰਨ ਦਾ ਸੱਦਾ ਦਿੰਦਾ ਹਾਂ," ਉਨ੍ਹਾਂ ਅੱਗੇ ਆਖਿਆ|

ਪ੍ਰਧਾਨ ਮੰਤਰੀ ਨੇ ਆਖਿਆ ਕਿ ਬੀਤੇ ਸਾਲ ਦੌਰਾਨ ਦੁਨੀਆ ਨੇ ਕੋਵਿਡ-19 ਕਰਕੇ ਵੱਖੋ-ਵੱਖਰੇ ਖੇਤਰਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ।

ਉਨ੍ਹਾਂ ਆਖਿਆ,"ਹਲੇ ਵੀ ਇਹ ਕਾਫ਼ੀ ਹੱਦ ਤੱਕ ਹੈ| ਹਾਲਾਂਕਿ, ਵਿਘਨ ਦਾ ਮਤਲਬ ਨਿਰਾਸ਼ਾ ਨਹੀਂ ਹੈ| ਬਲਕਿ, ਸਾਨੂੰ ਮੁਰੰਮਤ ਅਤੇ ਤਿਆਰੀ ਦੀਆਂ ਦੋ ਨੀਂਹਾਂ 'ਤੇ ਤਵੱਜੋ ਦੇਣੀ ਚਾਹੀਦੀ ਹੈ।"

ਪੀਐੱਮ ਮੋਦੀ ਨੇ ਕਿਹਾ ਕਿ ਜਿੱਥੇ ਰਵਾਇਤੀ ਤਰੀਕੇ ਅਸਫ਼ਲ ਹੋ ਜਾਣ, ਉੱਥੇ ਇੰਨੋਵੇਸ਼ਨ ਮਦਦ ਕਰ ਸਕਦੀ ਹੈ।

"ਮੈਨੂੰ ਲੱਗਦਾ ਹੈ ਕਿ ਜਿੱਥੇ ਰਵਾਇਤੀ ਤਰੀਕੇ ਅਸਫ਼ਲ ਹੋ ਜਾਣ, ਉੱਥੇ ਇੰਨੋਵੇਸ਼ਨ ਮਦਦ ਕਰ ਸਕਦੀ ਹੈ| ਇਹ ਸਾਡੇ ਸਮੇਂ ਦੀ ਸਭ ਤੋਂ ਵੱਡੀ ਮੁਸੀਬਤ, ਗਲੋਬਲ ਮਹਾਮਾਰੀ ਕੋਵਿਡ-19 ਦੌਰਾਨ ਵੇਖਿਆ ਗਿਆ ਹੈ," ਉਨ੍ਹਾਂ ਆਖਿਆ।

"ਕੋਵਿਡ-19 ਨੇ ਸਾਡੇ ਕਈ ਰਵਾਇਤੀ ਤਰੀਕਿਆਂ ਦਾ ਵੀ ਇਮਤਿਹਾਨ ਲਿਆ ਹੈ। ਹਾਲਾਂਕਿ ਇੰਨੋਵੇਸ਼ਨ ਨੇ ਸਾਡਾ ਬਚਾਅ ਕੀਤਾ। ਮਹਾਮਾਰੀ ਤੋਂ ਪਹਿਲਾਂ ਅਤੇ ਮਹਾਮਾਰੀ ਦੌਰਾਨ ਵੀ, ਮੈਂ ਇੰਨੋਵੇਸ਼ਨ ਨੂੰ ਰੈਫਰ ਕਰਦਾ ਹਾਂ,"ਉਹਨਾਂ ਅੱਗੇ ਆਖਿਆ।

ਪ੍ਰਧਾਨ ਮੰਤਰੀ ਨੇ ਆਖਿਆ ਕਿ ਡਿਜੀਟਲ ਤਕਨੀਕ ਨੇ ਲੋਕਾਂ ਨੂੰ ਮਹਾਮਾਰੀ ਦੌਰਾਨ ਇਸ ਨਾਲ ਨਜਿੱਠਣ ਅਤੇ ਆਪਸ ਵਿੱਚ ਜੁੜਨ ਲਈ ਮਦਦ ਕੀਤੀ ਹੈ।

"ਜਦੋਂ ਮੈਂ ਮਹਾਮਾਰੀ ਤੋਂ ਪਹਿਲਾਂ ਇੰਨੋਵੇਸ਼ਨ ਬਾਰੇ ਗੱਲ ਕਰਦਾ ਹਾਂ, ਤਾਂ ਮੈਂ ਪਹਿਲਾਂ ਤੋਂ ਹੀ ਹੋਂਦ ਵਿੱਚ ਆਏ ਵਿਕਾਸ ਦੀ ਗੱਲ ਕਰਦਾ ਹਾਂ, ਜਿਸਨੇ ਮਹਾਮਾਰੀ ਦੌਰਾਨ ਸਾਡੀ ਮਦਦ ਕੀਤੀ। ਡਿਜੀਟਲ ਤਕਨੀਕ ਨੇ ਇਸ ਨਾਲ ਨਜਿੱਠਣ, ਜੋੜਨ, ਅਰਾਮ ਦੇਣ ਅਤੇ ਹੋਂਸਲਾ ਦੇਣ ਵਿੱਚ ਸਾਡੀ ਮਦਦ ਕੀਤੀ ਹੈ। ਡਿਜੀਟਲ ਮੀਡਿਆ ਜ਼ਰੀਏ ਅਸੀਂ ਕੰਮ ਕਰ ਸਕਦੇ ਹਾਂ, ਆਪਣੇ ਪਿਆਰਿਆਂ ਨਾਲ ਗੱਲ ਕਰ ਸਕਦੇ ਹਾਂ ਅਤੇ ਦੂਜਿਆਂ ਦੀ ਮਦਦ ਕਰ ਸਕਦੇ ਹਾਂ,"ਉਹਨਾਂ ਆਖਿਆ।

ਉਨ੍ਹਾਂ ਅੱਗੇ ਆਖਿਆ,"ਦੂਜੀ ਗੱਲ, ਮਹਾਮਾਰੀ ਲਈ ਇਨੋਵੇਸ਼ਨ ਤੋਂ ਜ਼ਾਹਰ ਹੈ ਕਿ ਮਨੁੱਖਤਾ ਦਾ ਮਿਆਰ ਉੱਚਾ ਉੱਠਿਆ ਹੈ ਅਤੇ ਹੋਰ ਵੀ ਪ੍ਰਭਾਵਸ਼ਾਲੀ ਢੰਗ ਨਾਲ ਇਸਦੇ ਖ਼ਿਲਾਫ਼ ਇਸਨੇ ਲੜਾਈ ਲੜੀ ਹੈ।"

ਪ੍ਰਧਾਨ ਮੰਤਰੀ ਨੇ ਆਖਿਆ ਕਿ ਭਾਰਤ ਅਤੇ ਫਰਾਂਸ ਕਈ ਵੱਖੋ-ਵੱਖਰੇ ਮੁੱਦਿਆਂ ਉੱਤੇ ਮਿਲ ਕੇ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਵਿੱਚੋਂ ਤਕਨੀਕ ਅਤੇ ਡਿਜੀਟਲ, ਸਹਿਯੋਗ ਦੇ ਉੱਭਰਦੇ ਖੇਤਰ ਹਨ।

Latest news

nikki-sharmas-demand-from-meta-canadian-children-deserve-the-same-online-protection-as-kids-in-the-us
Punjabi

ਮੈਟਾ ਨੂੰ ਨਿੱਕੀ ਸ਼ਰਮਾ ਦੀ ਦੋ-ਟੂਕ ਮੰਗ, ‘ਕੈਨੇਡੀਅਨ ਬੱਚਿਆਂ ਨੂੰ ਵੀ ਮਿਲੇ US ਵਰਗੀ ਸੁਰੱਖਿਆ’

ਬੀ.ਸੀ. ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਮੈਟਾ ਨੂੰ ਅਮਰੀਕਾ ਵਿਚ ਬੱਚਿਆਂ ਦੀ ਔਨਲਾਈਨ ਸੁਰੱਖਿਆ ਨੂੰ ਲੈ ਕੇ ਚੁੱਕੇ ਗਏ ਕਦਮ ਦੀ ਤਰਜ 'ਤੇ ਕੈਨੇਡਾ ਵਿਚ ਵੀ ਇਹ ਸੁਰੱਖਿਆ ਉਪਾਅ ਲਾਗੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਸੋਮਵਾਰ ਨੂੰ ਬਿਆਨ ਵਿਚ ਕਿਹਾ ਕਿ ਕੈਨੇਡੀਅਨ ਬੱਚੇ ਵੀ ਅਮਰੀਕੀ ਬੱਚਿਆਂ ਵਾਂਗ ਬਰਾਬਰ ਔਨਲਾਈਨ ਸੁਰੱਖਿਆ ਦੇ ਹੱਕਦਾਰ ਹਨ।
nepal-tibet-flood-death-toll-rises-to-955-over-3-900-still-missing
Punjabi

ਨੇਪਾਲ-ਤਿੱਬਤ ਹੜ੍ਹ ’ਚ ਮੌਤਾਂ ਦੀ ਗਿਣਤੀ ਹੋਈ955, 3,900 ਤੋਂ ਵੱਧ ਲਾਪਤਾ

ਨੇਪਾਲ ਅਤੇ ਤਿੱਬਤ ਵਿੱਚ 26 ਅਗਸਤ ਨੂੰ ਆਏ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 955 ਹੋ ਗਈ ਹੈ। ਇਕੱਲੇ ਨੇਪਾਲ ਵਿੱਚ 939 ਮੌਤਾਂ ਹੋਈਆਂ ਹਨ, ਜਦੋਂ ਕਿ ਤਿੱਬਤ ਵਿੱਚ ਮਰਨ ਵਾਲਿਆਂ ਦੀ ਗਿਣਤੀ 16 ਤੱਕ ਪਹੁੰਚ ਗਈ ਹੈ। 3,900 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ।
bank-of-canada-expected-to-hold-interest-rate-at-2-25-rate-hikes-possible-in-2027
Punjabi

ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰ 2.25% ’ਤੇ ਰੱਖਣ ਦੀ ਉਮੀਦ, 2027 ’ਚ ਵਧ ਸਕਦੀਆਂ ਹਨ ਦਰਾਂ

ਕੈਨੇਡਾ ਦਾ ਸੈਂਟਰਲ ਬੈਂਕ ਬੁੱਧਵਾਰ ਨੂੰ ਹੋਣ ਵਾਲੀ ਆਪਣੀ ਅਹਿਮ ਮੀਟਿੰਗ ਵਿਚ ਬੈਂਚਮਾਰਕ ਇੰਟਰਸਟ ਰੇਟ 2.25 ਫ਼ੀਸਦੀ 'ਤੇ ਸਥਿਰ ਰੱਖ ਸਕਦਾ ਹੈ, ਜੋ ਕਿ ਲਗਾਤਾਰ ਸੱਤਵੀਂ ਵਾਰ ਅਜਿਹਾ ਹੋਵੇਗਾ। ਵਿੱਤੀ ਬਾਜ਼ਾਰ ਅਤੇ ਆਰਥਿਕ ਮਾਹਰ ਦਾ ਮੰਨਣਾ ਹੈ ਕਿ ਬੈਂਕ ਔਫ ਕੈਨੇਡਾ ਫਿਲਹਾਲ ਮੌਜੂਦਾ ਚੱਲ ਰਹੇ ਹਾਲਤ 'ਤੇ ਨੇੜਿਓਂ ਨਜ਼ਰ ਰੱਖਣ ਦੀ ਪਾਲਿਸੀ ਅਪਣਾਏਗਾ।
trump-warns-canada-over-venezuela-oil-deal-signals-u-s-may-no-longer-need-canadian-crude
Punjabi

ਅਮਰੀਕਾ-ਵੈਨੇਜ਼ੁਏਲਾ ਤੇਲ ਡੀਲ ਨੂੰ ਲੈ ਕੇ ਟਰੰਪ ਦੀ ਕੈਨੇਡਾ ਨੂੰ ਚੇਤਾਵਨੀ, ਕਿਹਾ- ਭਵਿੱਖ ’ਚ ਨਹੀਂ ਪਵੇਗੀ ਕੱਚੇ ਤੇਲ ਦੀ ਲੋੜ

ਕੈਨੇਡਾ ਖਿਲਾਫ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਹਮਲੇ ਜਾਰੀ ਹਨ। ਉਨ੍ਹਾਂ ਵੈਨੇਜ਼ੁਏਲਾ ਨਾਲ ਕੀਤੇ 65 ਬਿਲੀਅਨ ਬੈਰਲ ਦੇ ਤੇਲ ਸਮਝੌਤੇ ਨੂੰ ਔਟਵਾ ਲਈ ਸਿੱਧੀ ਚੇਤਾਵਨੀ ਦੱਸਿਆ ਹੈ ਅਤੇ ਸੰਕੇਤ ਦਿੱਤਾ ਕਿ ਭਵਿੱਖ ਵਿਚ ਅਮਰੀਕਾ ਨੂੰ ਕੈਨੇਡਾ ਦੇ ਕੱਚੇ ਤੇਲ ਦੀ ਲੋੜ ਨਹੀਂ ਪਵੇਗੀ।
b-c-ndp-mla-and-indigenous-leader-joan-philip-dies-at-74-vancouver-strathcona-seat-vacant
Punjabi

ਜੋਨ ਫਿਲਿਪ ਦਾ 74 ਸਾਲ ਦੀ ਉਮਰ ’ਚ ਦਿਹਾਂਤ, ਵੈਨਕੂਵਰ-ਸਟ੍ਰੈਥਕੋਨਾ ਸੀਟ ਖਾਲੀ

ਬੀ.ਸੀ. ਐਨ.ਡੀ.ਪੀ. ਦੀ ਵਿਧਾਇਕ ਅਤੇ ਪ੍ਰਮੁੱਖ Indigenous ਆਗੂ ਜੋਨ ਫਿਲਿਪ ਦਾ 74 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਉਹ ਵੈਨਕੂਵਰ-ਸਟ੍ਰੈਥਕੋਨਾ ਦੀ ਨੁਮਾਇੰਦਗੀ ਕਰ ਰਹੇ ਸਨ।ਯੂਨੀਅਨ ਔਫ ਬੀ.ਸੀ. ਇੰਡੀਅਨ ਚੀਫ਼ਸ ਮੁਤਾਬਕ, ਫਿਲਿਪ ਨੇ ਸ਼ੁੱਕਰਵਾਰ ਦੁਪਹਿਰ ਨੂੰ ਹਸਪਤਾਲ ਵਿਚ ਪਰਿਵਾਰ ਦੀ ਮੌਜੂਦਗੀ ਵਿਚ ਆਖਰੀ ਸਾਹ ਲਏ। ਉਹ ਪਿਛਲੇ ਕੁਝ ਸਮੇਂ ਤੋਂ ਗੰਭੀਰ ਬੀਮਾਰੀ ਨਾਲ ਜੂਝ ਰਹੇ ਸਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link