Aug 20, 2025 4:18 PM - The Canadian Press

ਵੈਨਕੂਵਰ ਵਿਚ ਮੰਗਲਵਾਰ ਨੂੰ ਪੁਲਿਸ ਵਲੋਂ ਚਲਾਈ ਗੋਲੀ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੂੰ ਸ਼ਾਮ 4 ਵਜੇ ਦੇ ਕਰੀਬ ਰੂਪਰਟ ਸਟ੍ਰੀਟ ਅਤੇ ਵੈਨੈਸ ਐਵੇਨਿਊ ਨੇੜੇ ਦੋ ਗੁਆਂਢੀਆਂ ਵਿਚਕਾਰ ਹੋਏ ਝਗੜੇ ਸੰਬੰਧੀ 911 'ਤੇ ਕਾਲ ਕਰਕੇ ਬੁਲਾਇਆ ਗਿਆ ਸੀ।
ਵੈਨਕੂਵਰ ਪੁਲਿਸ ਵਿਭਾਗ ਨੇ ਕਿਹਾ ਕਿ ਜਦੋਂ ਅਧਿਕਾਰੀ ਪਹੁੰਚੇ ਤਾਂ ਉਨ੍ਹਾਂ ਦਾ ਸਾਹਮਣਾ ਇੱਕ ਹਥਿਆਰਬੰਦ ਆਦਮੀ ਨਾਲ ਹੋਇਆ ਅਤੇ ਟਕਰਾਅ ਦੌਰਾਨ ਇੱਕ ਅਧਿਕਾਰੀ ਨੇ ਉਸ ਨੂੰ ਗੋਲੀ ਮਾਰ ਦਿੱਤੀ। ਪੈਰਾਮੈਡਿਕਸ ਨੇ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੁਲਿਸ ਨੇ ਦੱਸਿਆ ਕਿ ਇਸ ਘਟਨਾ ਦੌਰਾਨ ਕੋਈ ਹੋਰ ਜ਼ਖਮੀ ਨਹੀਂ ਹੋਇਆ। ਪੁਲਿਸ ਵਲੋਂ ਚਲਾਈ ਗਈ ਗੋਲੀ ਕਾਰਨ ਇਸ ਮਾਮਲੇ ਦੀ ਜਾਂਚ ਸੁਤੰਤਰ ਜਾਂਚ ਦਫਤਰ ਬੀ.ਸੀ. ਨੇ ਆਪਣੇ ਹੱਥਾਂ ਵਿਚ ਲਈ ਹੈ ਅਤੇ ਇਸ ਘਟਨਾ ਦੇ ਗਵਾਹਾਂ ਨੂੰ 1-855-446-8477 'ਤੇ ਕਾਲ ਕਰਨ ਦੀ ਅਪੀਲ ਕੀਤੀ ਗਈ ਹੈ।




