16.2C Vancouver
ADS

Apr 12, 2021 8:19 PM -

ਸਰੀ ਆਰ.ਸੀ.ਐਮ.ਪੀ. ਨੇ ਸਟ੍ਰੀਟ ਰੇਸਿੰਗ ਕਰਦੀਆਂ ਚਾਰ ਮਸਟੈਂਗ ਗੱਡੀਆਂ ਕੀਤੀਆਂ ਇੰਪਾਉਂਡ

Share On
surrey-rcmp-impound-four-mustangs-for-street-racing
The RCMP logo is seen outside Royal Canadian Mounted Police "E" Division Headquarters, in Surrey, B.C., on Friday April 13, 2018. THE CANADIAN PRESS/Darryl Dyck

ਸਰੀ ਆਰ.ਸੀ.ਐਮ.ਪੀ. ਦੇ ਕਮਿਊਨਿਟੀ ਰਿਸਪਾਂਸ ਯੂਨਿਟ (Community Response Unit) ਨੇ 4 ਫੋਰਡ ਮਸਟੈਂਗ ਗੱਡੀਆਂ ਨੂੰ ਇੰਪਾਉਂਡ ਕੀਤਾ ਹੈ।

ਕਲੋਵਰਡੇਲ ਇਲਾਕੇ 'ਚ ਇਹਨਾਂ ਗੱਡੀਆਂ ਨੂੰ ਤੇਜ਼ ਰਫਤਾਰ 'ਤੇ ਭਜਾਉਣ ਅਤੇ ਸਟ੍ਰੀਟ ਰੇਸਿੰਗ ਦੇ ਮਾਮਲੇ 'ਚ ਇਹ ਗੱਡੀਆਂ ਇੰਪਾਉਂਡ ਕੀਤੀਆਂ ਗਈਆਂ।

ਮਾਮਲੇ 'ਚ ਜਾਂਚ 4 ਅਪ੍ਰੈਲ ਨੂੰ ਸ਼ੁਰੂ ਹੋਈ ਸੀ।

ਰਾਤ ਕਰੀਬ 10 ਵਜੇ 184 Street ਅਤੇ 53 Avenue ਦੇ ਇਲਾਕੇ 'ਚ 4 ਮਸਟੈਂਗ ਗੱਡੀਆਂ ਨੂੰ ਤੇਜ਼ ਰਫਤਾਰ 'ਤੇ ਭਜਾਉਣ ਦੀ ਜਾਣਕਾਰੀ ਸੀ।

ਇਹ ਵਾਹਨ ਕਥਿਤ ਤੌਰ 'ਤੇ 60km ਦੀ ਰਫਤਾਰ ਵਾਲੇ ਜ਼ੋਨ 'ਚ 135km ਪ੍ਰਤੀ ਘੰਟਾ ਦੀ ਰਫਤਾਰ 'ਤੇ ਦੌੜ ਰਹੇ ਸਨ।

ਇਹਨਾਂ ਵਾਹਨਾਂ ਨੂੰ ਰੋਕਿਆ ਗਿਆ ਸੀ ਅਤੇ ਚਾਲਕਾਂ ਨੂੰ ਟਿਕਟ ਜਾਰੀ ਕੀਤੇ ਗਏ ਸਨ।

ਸਰੀ ਆਰ.ਸੀ.ਐਮ.ਪੀ. ਦੇ ਸਾਰਜੈਂਟ ਰੌਜਰ ਗ੍ਰੀਨ (Sergeant Roger Green) ਦਾ ਕਹਿਣਾ ਹੈ ਕਿ ਖੁਸ਼ਕਿਸਮਤੀ ਸੀ ਕਿ ਕਿਸੇ ਦੇ ਜ਼ਖਮੀ ਹੋਣ ਤੋਂ ਪਹਿਲਾਂ ਇਹਨਾਂ ਵਾਹਨਾਂ ਨੂੰ ਰੋਕ ਦਿੱਤਾ ਗਿਆ।

Latest news

alberta-ontario-premiers-to-discuss-energy-policy-in-calgary
Punjabi

ਕੈਲਗਰੀ ’ਚ ਅੱਜ ਇਕੱਠੇ ਹੋਣਗੇ ਐਲਬਰਟਾ ਤੇ ਓਨਟਾਰੀਓ ਦੇ ਪ੍ਰੀਮੀਅਰ, ਊਰਜਾ ਨੀਤੀ ’ਤੇ ਕਰਨਗੇ ਚਰਚਾ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਕੈਲਗਰੀ ਵਿਚ ਕੈਨੇਡਾ ਦੀ ਐਨਰਜੀ ਅਤੇ ਕੁਦਰਤੀ ਸਾਧਨਾਂ ਨੂੰ ਬਾਜ਼ਾਰ ਤੱਕ ਪਹੁੰਚਾਉਣ ਸਬੰਧੀ ਗੱਲਬਾਤ ਕਰਨਗੇ। ਪ੍ਰੀਮੀਅਰ ਸਮਿਥ ਦਾ ਮੁੱਖ ਧਿਆਨ ਇਸ ਗੱਲ 'ਤੇ ਹੈ ਕਿ ਅਲਬਰਟਾ ਦੇ ਤੇਲ ਨੂੰ ਬ੍ਰਿਟਿਸ਼ ਕੋਲੰਬੀਆ ਦੇ ਤੱਟ ਤੱਕ ਕਿਵੇਂ ਪਹੁੰਚਾਇਆ ਜਾਵੇ ਅਤੇ ਉੱਥੋਂ ਅੱਗੇ ਏਸ਼ੀਆ ਦੇ ਬਾਜ਼ਾਰਾਂ ਤੱਕ ਕਿਵੇਂ ਭੇਜਿਆ ਜਾਵੇ। ਇਹ ਮੀਟਿੰਗ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਕੈਨੇਡਾ ਅਮਰੀਕਾ ਨਾਲ ਜਾਰੀ ਟੈਰਿਫ ਵਾਰ ਦਾ ਸਾਹਮਣਾ ਕਰ ਰਿਹਾ ਹੈ।
canadas-anita-anand-calls-for-greater-strategic-autonomy-diversification-at-un-general-assembly
Punjabi

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਲਾਏ ਅਮਰੀਕਾ 'ਤੇ ਨਿਸ਼ਾਨੇ

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਇਜਲਾਸ ਵਿਚ ਬਿਨਾਂ ਨਾਂ ਲਏ ਅਮਰੀਕਾ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਸ਼ਨੀਵਾਰ ਨੂੰ ਆਪਣੇ ਸੰਬੋਧਨ ਵਿਚ ਕਿਹਾ ਕਿ ਵਿਸ਼ਵ ਹੁਣ ਇੱਕ ਨਵੇਂ disorder ਵਿਚੋਂ ਗੁਜ਼ਰ ਰਿਹਾ ਹੈ, ਜਿੱਥੇ ਵੱਡੀਆਂ ਤਾਕਤਾਂ ਗਲੋਬਲ ਆਰਥਿਕ ਸਹਿਯੋਗ ਤੋਂ ਪਿੱਛੇ ਹਟ ਰਹੀਆਂ ਹਨ ਅਤੇ ਆਰਥਿਕ ਏਕੀਕਰਨ ਨੂੰ ਤੋੜ ਰਹੀਆਂ ਹਨ।
aman-singh-deep-sandhu-to-face-off-in-vancouver-fraserview
Punjabi

ਵੈਨਕੂਵਰ-ਫਰੇਜ਼ਰਵਿਊ ’ਚ ਅਮਨ ਸਿੰਘ ਤੇ ਦੀਪ ਸੰਧੂ ਆਹਮੋ-ਸਾਹਮਣੇ

ਬੀ.ਸੀ. ਦੀ ਵੈਨਕੂਵਰ-ਫਰੇਜ਼ਰਵਿਊ ਸੀਟ 'ਤੇ ਇਸ ਵਾਰ ਚੋਣ ਮੁਕਾਬਲਾ ਦਿਲਚਸਪ ਹੋਣ ਜਾ ਰਿਹਾ ਹੈ। ਬੀਸੀ ਐਨਡੀਪੀ ਨੇ ਇਸ ਰਾਈਡਿੰਗ ਲਈ ਅਮਨ ਸਿੰਘ ਨੂੰ ਉਮੀਦਵਾਰ ਐਲਾਨਿਆ ਹੈ, ਜੋ ਪਾਰਟੀ ਦੇ ਪ੍ਰੈਜ਼ੀਡੈਂਟ ਵੀ ਹਨ। ਉਨ੍ਹਾਂ ਦਾ ਮੁੱਖ ਮੁਕਾਬਲਾ ਬੀ. ਸੀ. ਕੰਜ਼ਰਵੇਟਿਵ ਪਾਰਟੀ ਦੇ ਦੀਪ ਸਿੰਘ ਸੰਧੂ ਨਾਲ ਹੋਵੇਗਾ, ਜੋ ਇੱਕ ਕਾਰੋਬਾਰੀ ਅਤੇ ਗੁਰੂ ਨਾਨਕ ਫਰੀ ਕਿਚਨ ਦੇ ਸਮਰਪਿਤ ਵਲੰਟੀਅਰ ਵੀ ਹਨ।
quebec-helicopter-crash-kills-pilot-and-three-family-members
Punjabi

ਕਿਊਬੈਕ ’ਚ ਹੈਲੀਕਾਪਟਰ ਕਰੈਸ਼, ਪਾਇਲਟ ਸਮੇਤ 4 ਦੀ ਮੌਤ

ਕਿਊਬੈਕ ਵਿਚ ਸ਼ਨੀਵਾਰ ਨੂੰ ਇੱਕ ਨਿੱਜੀ ਹੈਲੀਕਾਪਟਰ ਦੇ ਕ੍ਰੈਸ਼ ਹੋਣ ਦੀ ਘਟਨਾ ਵਾਪਰੀ, ਜਿਸ ਵਿਚ ਇੱਕ ਪਾਇਲਟ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਮਾਂਟਰੀਅਲ ਤੋਂ ਲਗਭਗ 50 ਕਿਲੋਮੀਟਰ ਦੂਰ ਇੱਕ ਇਲਾਕੇ ਵਿਚ ਵਾਪਰਿਆ, ਜਿੱਥੇ ਉਡਾਣ ਭਰਨ ਤੋਂ ਤੁਰੰਤ ਬਾਅਦ ਹੈਲੀਕਾਪਟਰ ਇੱਕ ਖੇਤ ਵਿਚ ਡਿੱਗ ਪਿਆ ਅਤੇ ਉਸ ਨੂੰ ਅੱਗ ਲੱਗ ਗਈ।
poilievre-calls-for-federal-taxes-on-diesel-to-be-removed
Punjabi

ਪੀਅਰ ਪੌਲੀਐਵ ਨੇ ਡੀਜ਼ਲ 'ਤੇ ਫੈਡਰਲ ਟੈਕਸ ਹਟਾਉਣ ਦੀ ਕੀਤੀ ਮੰਗ

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਡੀਜ਼ਲ 'ਤੇ ਸਾਰੇ ਤਰ੍ਹਾਂ ਦੇ ਫੈਡਰਲ ਟੈਕਸ ਹਟਾਉਣ ਅਤੇ ਇਸ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਪੌਲੀਐਵ ਮੁਤਾਬਕ, ਕੈਨੇਡਾ ਆਪਣੀ ਘਰੇਲੂ ਮੰਗ ਪੂਰੀ ਕਰਨ ਲਈ ਲੋੜੀਂਦੀ ਮਾਤਰਾ ਵਿਚ ਡੀਜ਼ਲ ਪੈਦਾ ਕਰਦਾ ਹੈ ਪਰ ਆਵਾਜਾਈ ਦੀਆਂ ਰੁਕਾਵਟਾਂ ਕਾਰਨ ਕੁਝ ਸੂਬਿਆਂ ਅਜੇ ਵੀ ਅਮਰੀਕਾ ਤੋਂ ਇੰਪੋਰਟ 'ਤੇ ਨਿਰਭਰ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link