Punjabi
ਜਗਮੀਤ ਸਿੰਘ ਦਾ ਵਾਅਦਾ ਚੋਣਾਂ ਜਿੱਤਣ ਮਗਰੋਂ ਕਿਫਾਇਤੀ ਕਿਰਾਏ ਦੀਆਂ ਇਮਾਰਤਾਂ ਖਰੀਦਣੀਆਂ ਕਰਨਗੇ ਬੈਨ
ਐਨ.ਡੀ.ਪੀ. ਲੀਡਰ ਜਗਮੀਤ ਸਿੰਘ ਨੇ ਸ਼ੁੱਕਰਵਾਰ ਨੂੰ ਟੋਰਾਂਟੋ ਵਿਚ ਚੋਣ ਕੰਪੇਨ ਦੌਰਾਨ ਵਾਅਦਾ ਕੀਤਾ ਕਿ ਜੇ ਉਨ੍ਹਾਂ ਦੀ ਸਰਕਾਰ ਬਣੀ ਤਾਂ ਉਹ ਕਾਰਪੋਰੇਸ਼ਨਾਂ ਵਲੋਂ ਮੌਜੂਦਾ ਕਿਫਾਇਤੀ ਕਿਰਾਏ ਵਾਲੀਆਂ ਇਮਾਰਤਾਂ ਖਰੀਦਣ 'ਤੇ ਪਾਬੰਦੀ ਲਗਾ ਦੇਣਗੇ।
Punjabi
ਅੰਮ੍ਰਿਤਪਾਲ ਸਿੰਘ ਦੇ ਅੱਠ ਸਾਥੀਆਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ
ਪੰਜਾਬ ਦੇ ਖਡੂਰ ਸਾਹਿਬ ਤੋਂ ਐਮ.ਪੀ. ਅੰਮ੍ਰਿਤਪਾਲ ਸਿੰਘ ਦੇ 8 ਸਾਥੀਆਂ ਦਾ ਅੱਜ ਪੁਲਿਸ ਰਿਮਾਂਡ ਖਤਮ ਹੋਣ ਉਪਰੰਤ ਅਜਨਾਲਾ ਅਦਾਲਤ ਨੇ ਉਨ੍ਹਾਂ ਨੂੰ 11 ਅਪ੍ਰੈਲ ਤੱਕ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ।
Punjabi
ਟੇਸਲਾ ਵਿਰੋਧੀ ਰੋਸ ਪ੍ਰਦਰਸ਼ਨਾਂ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ
ਵੈਨਕੂਵਰ ਪੁਲਿਸ ਨੇ ਸ਼ਹਿਰ ਵਿਚ ਟੇਸਲਾ ਵਿਰੋਧੀ ਰੋਸ ਪ੍ਰਦਰਸ਼ਨਾਂ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ 130 ਤੋਂ ਜ਼ਿਆਦਾ ਅਧਿਕਾਰੀ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਸਮੇਂ ਟੇਸਲਾ ਵਿਰੋਧੀ 28 ਘਟਨਾਵਾਂ ਦੀ ਜਾਂਚ ਕਰ ਰਹੀ ਹੈ ਅਤੇ ਇਹ ਰਾਜਨੀਤਿਕ ਤੋਂ ਪ੍ਰੇਰਿਤ ਹੋਣ ਦਾ ਸ਼ੱਕ ਹੈ ਤੇ ਇਹ ਸਾਰੀਆਂ ਘਟਨਾਵਾਂ 20 ਜਨਵਰੀ ਤੋਂ ਵਾਪਰੀਆਂ ਹਨ।
Punjabi
ਪ੍ਰੀਮੀਅਰ ਡੇਵਿਡ ਈਬੀ ਨੇ ਟੈਰਿਫ-ਰਿਸਪਾਂਸ ਬਿੱਲ 7 ਵਿੱਚੋਂ ਵਿਵਾਦਪੂਰਨ ਧਾਰਾ 4 ਨੂੰ ਹਟਾਉਣ ਦੀ ਕੀਤੀ ਘੋਸ਼ਣਾ
ਪ੍ਰੀਮੀਅਰ ਡੇਵਿਡ ਈਬੀ ਨੇ ਟੈਰਿਫ-ਰਿਸਪਾਂਸ ਬਿੱਲ 7 ਦੀ ਵਿਵਾਦਤ ਧਾਰਾ 4 ਨੂੰ ਹਟਾਉਣ ਦੀ ਘੋਸ਼ਣਾ ਕੀਤੀ ਹੈ। ਇਹ ਧਾਰਾ ਮੰਤਰੀ ਮੰਡਲ ਨੂੰ ਵਿਧਾਨ ਸਭਾ ਵਿਚ ਬਿਨਾਂ ਚਰਚਾ ਜਾਂ ਵੋਟ ਦੇ ਕਿਸੇ ਵੀ ਕਾਨੂੰਨ ਨੂੰ ਲਾਗੂ ਕਰਨ ਜਾਂ ਬਦਲਣ ਦੀ ਮਨਜ਼ੂਰੀ ਦਿੰਦੀ ਸੀ। ਇਸ ਨੂੰ ਲੈ ਕੇ ਸੂਬਾ ਸਰਕਾਰ ਲਗਾਤਾਰ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਸੀ।
Punjabi
ਵੈਸਟਜੈੱਟ ਨੇ ਉਡਾਣ ਰੱਦ ਹੋਣ ਕਾਰਨ ਬੀਸੀ ਦੇ ਯਾਤਰੀਆਂ ਤੋਂ ਮੰਗੀ ਮੁਆਫੀ
ਵੈਸਟਜੈੱਟ ਨੇ 16 ਫਰਵਰੀ ਨੂੰ ਉਡਾਣ ਰੱਦ ਹੋਣ ਕਾਰਨ ਬੀਸੀ ਦੇ ਯਾਤਰੀਆਂ ਨੂੰ ਹੋਈ ਤੰਗੀ ਲਈ ਮੁਆਫੀ ਮੰਗੀ ਹੈ। ਏਅਰਲਾਈਨਜ਼ ਨੇ ਉਡ਼਼ਾਣ ਰੱਦ ਹੋਣ ਦਾ ਕਾਰਨ ਕਰੂ ਨੂੰ ਠਹਿਰਾਆ।
Punjabi
ਸੁਪਰੀਮ ਕੋਰਟ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਕਿਹਾ ‘ਸੱਚਾ ਕਿਸਾਨ ਆਗੂ’
ਪੰਜਾਬ ਦੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ 123 ਦਿਨਾਂ ਬਾਅਦ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ। ਸੂਬਾ ਸਰਕਾਰ ਨੇ ਸੁਪਰੀਮ ਕੋਰਟ ਵਿਚ ਕਿਸਾਨਾਂ ਦੇ ਮੁੱਦੇ 'ਤੇ ਸੁਣਵਾਈ ਦੌਰਾਨ ਇਹ ਦਾਅਵਾ ਕੀਤਾ ਹੈ।
Punjabi
ਕੈਨੇਡਾ ਵਲੋਂ ਟਰੰਪ ਦੇ 2 ਅਪ੍ਰੈਲ ਦੇ ਟੈਰਿਫ ਦੇ ਜਵਾਬ ਵਿਚ ਕੀਤੀ ਜਾਵੇਗੀ ਜਵਾਬੀ ਕਾਰਵਾਈ
ਕੈਨੇਡਾ ਵਲੋਂ ਟਰੰਪ ਦੇ 2 ਅਪ੍ਰੈਲ ਦੇ ਟੈਰਿਫ ਦੇ ਜਵਾਬ ਵਿਚ ਜਵਾਬੀ ਕਾਰਵਾਈ ਕੀਤੀ ਜਾਵੇਗੀ, ਇਸ ਦੀ ਜਾਣਕਾਰੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਦਫ਼ਤਰ ਨੇ ਦਿੱਤੀ। ਪੀਐੱਮਓ ਮੁਤਾਬਕ, ਟਰੰਪ ਅਤੇ ਕਾਰਨੀ ਨੇ ਅੱਜ ਫੋਨ 'ਤੇ ਗੱਲਬਾਤ ਦੌਰਾਨ ਚੋਣਾਂ ਤੋਂ ਤੁਰੰਤ ਬਾਅਦ ਇੱਕ ਨਵੇਂ ਆਰਥਿਕ ਅਤੇ ਸੁਰੱਖਿਆ ਸਬੰਧਾਂ ਬਾਰੇ ਗੱਲਬਾਤ ਸ਼ੁਰੂ ਕਰਨ 'ਤੇ ਸਹਿਮਤ ਜਤਾਈ ਅਤੇ ਇਸ ਦੌਰਾਨ ਕਾਰਨੀ ਨੇ ਰਾਸ਼ਟਰਪਤੀ ਨੂੰ ਇਹ ਵੀ ਕਿਹਾ ਕਿ ਇਨ੍ਹਾਂ ਮੁੱਦਿਆਂ 'ਤੇ ਚਰਚਾ ਕਰਨ ਲਈ ਉਹ ਕੈਨੇਡਾ ਦੀ ਅਗਵਾਈ ਕਰਨ ਦਾ ਅਧਿਕਾਰ ਪ੍ਰਾਪਤ ਕਰਨ ਵਾਸਤੇ ਅਗਲੇ ਮਹੀਨੇ ਕਰੜੀ ਮਿਹਨਤ ਕਰਨਗੇ।
Punjabi
ਪੀਅਰ ਪੌਲੀਐਵ ਨੇ ਤਸਕਰੀ ਦੇ ਅਪਰਾਧੀਆਂ ਲਈ ਸਖ਼ਤ ਸਜ਼ਾਵਾਂ ਦੇਣ ਦਾ ਕੀਤਾ ਵਾਅਦਾ
ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਉਨ੍ਹਾਂ ਦੀ ਸਰਕਾਰ ਬਣਨ 'ਤੇ ਮਨੁੱਖੀ ਤਸਕਰੀ, ਗੰਨ ਸਮੱਗਲਿੰਗ ਅਤੇ ਫੈਂਟਾਨਾਇਲ ਦੀ ਤਸਕਰੀ ਦੇ ਮਾਮਲੇ ਵਿਚ ਮੁਲਜ਼ਮਾਂ ਲਈ ਉਮਰ ਕੈਦ ਦੀ ਸਜ਼ਾ ਦਾ ਕਾਨੂੰਨ ਬਣਾਉਣ ਦੀ ਘੋਸ਼ਣਾ ਕੀਤੀ ਹੈ। ਉਨ੍ਹਾਂ ਰਿਪੀਟ ਅਪਰਾਧੀਆਂ ਲਈ ਮੌਜੂਦਾ ਕਾਨੂੰਨ ਸਖ਼ਤ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਕੁਝ ਜ਼ਮਾਨਤ ਨਿਯਮਾਂ ਵਿਚ ਸੁਧਾਰ ਕਰਨ ਦਾ ਵੀ ਵਾਅਦਾ ਕੀਤਾ।
Punjabi
ਸ਼੍ਰੋਮਣੀ ਕਮੇਟੀ ਦਾ 1386.47 ਕਰੋੜ ਦਾ ਬਜਟ ਪਾਸ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਆਪਣੇ ਕਰੀਬ 1,386 ਕਰੋੜ ਰੁਪਏ ਦੇ ਸਾਲਾਨਾ ਬਜਟ ਨੂੰ ਮਨਜ਼ੂਰੀ ਦਿੱਤੀ ਗਈ। ਇਸ ਵਿਚ 110 ਕਰੋੜ ਰੁਪਏ ਧਰਮ ਪ੍ਰਚਾਰ ਲਈ ਰੱਖੇ ਗਏ ਹਨ। ਉਥੇ ਹੀ, ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਹੇਠ ਨਿਹੰਗ ਜਥੇਬੰਦੀਆਂ ਨੇ ਜਥੇਦਾਰਾਂ ਦੀ ਬਹਾਲੀ ਲਈ ਸ਼੍ਰੋਮਣੀ ਕਮੇਟੀ ਹੈੱਡਕੁਆਰਟਰ ਦੇ ਬਾਹਰ ਪ੍ਰਦਰਸ਼ਨ ਕੀਤਾ।