Punjabi
ਅਗਸਤ ’ਚ 42 ਹਜ਼ਾਰ ਨੌਕਰੀਆਂ ਗਈਆਂ, ਪੌਲੀਐਵ ਨੇ ਲਿਬਰਲ ਸਰਕਾਰ ਨੂੰ ਘੇਰਿਆ
ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਸਟੈਟਿਸਟਿਕਸ ਕੈਨੇਡਾ ਦੀ ਤਾਜ਼ਾ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਲਿਬਰਲ ਸਰਕਾਰ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਅਗਸਤ ਮਹੀਨੇ ਦੌਰਾਨ ਦੇਸ਼ ਵਿਚੋਂ 42,000 ਨੌਕਰੀਆਂ ਦਾ ਖ਼ਤਮ ਹੋਣਾ ਬੇਹੱਦ ਚਿੰਤਾਜਨਕ ਹੈ ਅਤੇ ਲਿਬਰਲ ਸਰਕਾਰ ਦੇ ਉੱਚ ਟੈਕਸ, ਲਾਲ ਫ਼ੀਤਾਸ਼ਾਹੀ ਅਤੇ ਬੇਲੋੜੀ ਬਿਊਰੋਕਰੇਸੀ ਕੈਨੇਡਾ ਵਿਚ ਰੁਜ਼ਗਾਰ ਦੇ ਮੌਕਿਆਂ ਦਾ ਗਲਾ ਘੁੱਟ ਰਹੀ ਹੈ।
Punjabi
ਕੈਨੇਡਾ ’ਚ ਵਧੇਗਾ ਤਾਪਮਾਨ, 5°C ਤੱਕ ਗਰਮੀ ਦੀ ਚਿਤਾਵਨੀ, ਗਲੇਸ਼ੀਅਰਾਂ ਦੀ 75% ਬਰਫ਼ ਪਿਘਲਣ ਦਾ ਖਦਸ਼ਾ
ਕੈਨੇਡਾ ਦੇ ਬਦਲਦੇ Climate ਬਾਰੇ ਇੱਕ ਤਾਜ਼ਾ ਰਿਪੋਰਟ ਵਿਚ ਚਿਤਾਵਨੀ ਦਿੱਤੀ ਗਈ ਹੈ ਕਿ ਕੈਨੇਡੀਅਨ ਨੂੰ ਭਵਿੱਖ ਵਿਚ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਵਧਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਕਾਰਨ ਸੋਕਾ, ਫਲੈਸ਼ ਫਲੱਡ ਅਤੇ ਵਾਯੂਮੰਡਲੀ ਨਦੀਆਂ ਵਰਗੇ ਹਾਲਾਤ ਗੰਭੀਰ ਹੋਣਗੇ। ਕੈਨੇਡਾ ਦੀ ਬਦਲਦੀ ਜਲਵਾਯੂ ਰਿਪੋਰਟ ਦੇ ਜਾਰੀ ਹੋਏ ਦੂਜੇ ਐਡੀਸ਼ਨ ਵਿਚ ਕਿਹਾ ਗਿਆ ਹੈ ਕਿ ਜੈਵਿਕ ਬਾਲਣ ਦੀ ਵਰਤੋਂ ਅਤੇ ਮਨੁੱਖੀ ਗਤੀਵਿਧੀਆਂ ਜਲਵਾਯੂ ਪਰਿਵਰਤਨ ਲਈ ਜ਼ਿੰਮੇਵਾਰ ਹਨ।
Punjabi
ਐਬਟਸਫੋਰਡ ਗੈਸ ਸਟੇਸ਼ਨ ਦੀ ਪਾਰਕਿੰਗ ’ਚ ਛੁਰੇਬਾਜ਼ੀ, 49 ਸਾਲਾ ਵਿਅਕਤੀ ਗੰਭੀਰ ਜ਼ਖਮੀ
ਐਬਟਸਫੋਰਡ ਦੇ ਇੱਕ ਗੈਸ ਸਟੇਸ਼ਨ ਦੀ ਪਾਰਕਿੰਗ ਲਾਟ ਵਿਚ ਵੀਰਵਾਰ ਦੀ ਸ਼ਾਮ ਛੁਰੇਬਾਜ਼ੀ ਦੀ ਘਟਨਾ ਵਾਪਰੀ, ਇਸ ਹਮਲੇ ਵਿਚ ਇੱਕ 49 ਸਾਲਾ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋਇਆ ਹੈ। ਐਬਟਸਫੋਰਡ ਪੁਲਿਸ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ, ਘਟਨਾ ਮੈਕੈਲਮ ਰੋਡ ਦੇ 1900 ਬਲਾਕ ਵਿਚ ਸ਼ਾਮ ਲਗਭਗ 5:30 ਵਜੇ ਵਾਪਰੀ, ਜਿਸ ਤੋਂ ਤੁਰੰਤ ਫਸਟ ਰਿਸਪਾਂਡਰ ਨੂੰ ਮੌਕੇ 'ਤੇ ਬੁਲਾਇਆ ਗਿਆ, ਜਿਨ੍ਹਾਂ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਪੀੜਤ ਨੂੰ ਮੁੱਢਲੀ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ ਅਤੇ ਇਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ।
Punjabi
ਹਾਈਵੇ 99 ਨੇੜੇ ਤਿੰਨ ਸ਼ੱਕੀ ਅੱਗਾਂ, 29 ਸਾਲਾ ਨੌਜਵਾਨ ਗ੍ਰਿਫ਼ਤਾਰ
ਬੀ.ਸੀ.ਦੇ ਸੀ-ਟੂ-ਸਕਾਈ region ਵਿਚ ਵਿਸਲਰ ਅਤੇ ਸਕੁਆਮਿਸ਼ ਵਿਚਕਾਰ ਪੈਂਦੇ ਹਾਈਵੇ 99 ਕੋਲ ਤਿੰਨ ਸ਼ੱਕੀ ਅੱਗਾਂ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਸਬੰਧ ਵਿਚ ਇੱਕ 29 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੀ-ਟੂ-ਸਕਾਈ ਆਰ.ਸੀ.ਐਮ.ਪੀ. ਮੁਤਾਬਕ, ਇਹ ਘਟਨਾਵਾਂ 22 ਅਗਸਤ ਨੂੰ ਵਾਪਰੀਆਂ ਸਨ।
Punjabi
ਕੁੱਤਿਆਂ ਨੇ ਲਈ 11 ਸਾਲਾ ਬੱਚੇ ਦੀ ਜਾਨ, ਮਾਲਕਣ ਨੂੰ ਅਦਾਲਤ ਨੇ ਸੁਣਾਈ ਸਜ਼ਾ
ਐਡਮਿੰਟਨ ਵਿਚ ਸਾਲ 2024 ਦੌਰਾਨ 11 ਸਾਲਾ ਬੱਚੇ ’ਤੇ ਜਾਨਲੇਵਾ ਹਮਲਾ ਕਰਨ ਵਾਲੇ ਦੋ ਕੁੱਤਿਆਂ ਦੀ ਮਾਲਕਣ ਨੂੰ ਅਦਾਲਤ ਨੇ ਦੋ ਸਾਲ ਦੀ ਘਰ ਵਿੱਚ ਨਜ਼ਰਬੰਦੀ ਦੀ ਸਜ਼ਾ ਸੁਣਾਈ ਹੈ। ਮਈ ਮਹੀਨੇ ਵਿੱਚ ਕ੍ਰਿਸਟਲ ਮੈਕਡੋਨਲਡ ਨੂੰ ਉਸ ਦੇ ਦੋ Cane Corsos ਵੱਲੋਂ Kache Grist ਨੂੰ ਮਾਰ ਦਿੱਤੇ ਜਾਣ ਦੇ ਮਾਮਲੇ ਵਿੱਚ ਅਪਰਾਧਿਕ ਲਾਪਰਵਾਹੀ ਕਾਰਨ ਮੌਤ ਦਾ ਦੋਸ਼ੀ ਠਹਿਰਾਇਆ ਗਿਆ ਸੀ।