Punjabi
ਨੌਜਵਾਨਾਂ ਲਈ $880 ਮਿਲੀਅਨ ਦਾ ਫੰਡ ਐਲਾਨ, ਹੁਨਰ-ਅਧਾਰਿਤ ਕਿੱਤਿਆਂ ’ਚ ਮਿਲੇਗੀ ਪੇਡ ਜੌਬ ਟ੍ਰੇਨਿੰਗ
ਕੈਨੇਡਾ ਦੀ ਲਿਬਰਲ ਸਰਕਾਰ ਨੇ ਨੌਜਵਾਨਾਂ ਨੂੰ ਹੁਨਰ-ਅਧਾਰਿਤ ਕਿੱਤੇ ਵਿਚ ਅਹਿਮ ਤਜਰਬਾ ਦਿਵਾਉਣ ਲਈ $880-ਮਿਲੀਅਨ ਦੇ ਇੱਕ ਵੱਡੇ ਫੰਡ ਦਾ ਐਲਾਨ ਕੀਤਾ ਹੈ। ਫੈਡਰਲ ਜੌਬ ਮੰਤਰੀ ਪੈਟੀ ਹਾਜਦੂ ਨੇ ਕਿਹਾ ਕਿ ਆਉਂਦੇ ਸਾਲ ਦੀ ਸ਼ੁਰੂਆਤ ਤੋਂ ਨੌਜਵਾਨ ਕੈਨੇਡੀਅਨ ਕੋਈ ਵੀ ਸਿਖਲਾਈ ਸ਼ੁਰੂ ਕਰਨ ਤੋਂ ਪਹਿਲਾਂ ਹੱਥੀਂ ਹੁਨਰ ਸਿੱਖਣ ਅਤੇ ਤਜ਼ਰਬਾ ਹਾਸਲ ਕਰਨ ਲਈ 4 ਮਹੀਨਿਆਂ ਤੱਕ ਦੇ ਪੇਡ ਜੌਬ ਪਲੇਸਮੈਂਟ ਦਾ ਲਾਭ ਲੈ ਸਕਣਗੇ।
Punjabi
ਸਾਬਕਾ ਐਮ.ਐਲ.ਏ. ਬਣਾਈ ਨਵੀਂ ਫੈਡਰਲ ਪਾਰਟੀ, ਰੱਖਿਆ ਐਲਬਰਟਾ ਨਾਓ ਨਾਂਅ
ਐਲਬਰਟਾ ਦੇ ਇੱਕ ਸਾਬਕਾ ਕੰਜ਼ਰਵੇਟਿਵ ਵਿਧਾਇਕ ਡਰਿਊ ਬਾਰਨਜ਼ ਨੇ ਓਟਵਾ ਵਿੱਚ ਐਲਬਰਟਾ ਦੀ ਨੁਮਾਇੰਦਗੀ ਕਰਨ ਲਈ ਇੱਕ ਨਵੀਂ ਫੈਡਰਲ ਪਾਰਟੀ ਐਲਬਰਟਾ ਨਾਓ ਬਣਾਉਣ ਦਾ ਐਲਾਨ ਕੀਤਾ ਹੈ। ਡਰਿਊ ਬਾਰਨਜ਼ ਮੁਤਾਬਕ ਐਲਬਰਟਾ ਦੇ ਲੋਕਾਂ ਨੂੰ ਓਟਵਾ ਵਿੱਚ ਸਹੀ ਨੁਮਾਇੰਦਗੀ ਨਹੀਂ ਮਿਲ ਰਹੀ। ਇਹ ਪਾਰਟੀ ਬਲਾਕ ਕਿਊਬੈਕਵਾ ਦੀ ਤਰ੍ਹਾਂ ਕੰਮ ਕਰੇਗੀ ਅਤੇ ਸਿਰਫ਼ ਐਲਬਰਟਾ ਦੀਆਂ 37 ਸੀਟਾਂ 'ਤੇ ਹੀ ਚੋਣ ਲੜੇਗੀ।
Punjabi
ਭਾਰਤ-ਕੈਨੇਡਾ FTA ਗੱਲਬਾਤ ਤੇਜ਼, ਮਨਿੰਦਰ ਸਿੱਧੂ ਨੇ ਪਿਊਸ਼ ਗੋਇਲ ਨਾਲ ਕੀਤੀ ਮੁਲਾਕਾਤ
ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਸ਼ੁੱਕਰਵਾਰ ਨੂੰ ਮੁੰਬਈ ਵਿਖੇ ਭਾਰਤੀ ਵਪਾਰ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਕੀਤੀ, ਜਿੱਥੇ ਦੋਵਾਂ ਆਗੂਆਂ ਨੇ ਪ੍ਰਸਤਾਵਿਤ ਫ੍ਰੀ ਟ੍ਰੇਡ ਐਗਰੀਮੈਂਟ ਲਈ ਚੱਲ ਰਹੀ ਗੱਲਬਾਤ 'ਤੇ ਵਿਸਥਾਰਪੂਰਵਕ ਚਰਚਾ ਕੀਤੀ। ਇਹ ਬੈਠਕ ਦੋਵਾਂ ਦੇਸ਼ਾਂ ਲਈ ਬੇਹੱਦ ਅਹਿਮ ਹੈ ਕਿਉਂਕਿ ਭਾਰਤ ਅਤੇ ਕੈਨੇਡਾ ਇਸ ਸਾਲ ਦੇ ਅੰਤ ਤੱਕ ਇਸ ਵਪਾਰਕ ਸਮਝੌਤੇ ਨੂੰ ਮੁਕੰਮਲ ਕਰਨ ਦਾ ਟੀਚਾ ਰੱਖ ਰਹੇ ਹਨ।
Punjabi
ਜੱਗੀ ਜੌਹਲ ਦੀ ਦਿੱਲੀ ਹਾਈ ਕੋਰਟ ਨੇ ਮਨਜ਼ੂਰ ਕੀਤੀ ਜ਼ਮਾਨਤ
ਪੰਜਾਬ ਦੇ ਜਲੰਧਰ ਅਤੇ ਲੁਧਿਆਣਾ ਜ਼ਿਲ੍ਹਿਆਂ ਵਿਚ ਹੋਈਆਂ ਟਾਰਗੇਟ ਕਿਲਿੰਗਜ਼ ਅਤੇ UAPA ਦੇ 7 ਵੱਖ-ਵੱਖ ਮਾਮਲਿਆਂ ਵਿਚ ਨਾਮਜ਼ਦ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ ਦੀ ਦਿੱਲੀ ਹਾਈ ਕੋਰਟ ਨੇ ਜ਼ਮਾਨਤ ਮਨਜ਼ੂਰ ਕਰ ਦਿੱਤੀ ਹੈ। ਜਸਟਿਸ ਨਵੀਨ ਚਾਵਲਾ ਅਤੇ ਜਸਟਿਸ ਰਵਿੰਦਰ ਡੁਡੇਜਾ ਦੀ ਬੈਂਚ ਨੇ ਇਹ ਫ਼ੈਸਲਾ ਸੁਣਾਇਆ।
Punjabi
ਕਾਕਸ ਮੀਟਿੰਗ ਦੀ ਸਮਾਪਤੀ ਮੌਕੇ ਪੌਲੀਐਵ ਨੇ ਮੀਡੀਆ ਦੇ ਸਵਾਲਾਂ ਤੋਂ ਬਣਾਈ ਦੂਰੀ
ਕੈਨੇਡਾ ਦੀ ਮੁੱਖ ਵਿਰੋਧੀ ਧਿਰ ਦੇ ਲੀਡਰ ਪੀਅਰ ਪੌਲੀਐਵ ਬ੍ਰਿਟਿਸ਼ ਕੋਲੰਬੀਆ ਵਿਖੇ ਹੋਈ ਦੋ-ਰੋਜ਼ਾ ਕਾਕਸ ਮੀਟਿੰਗ ਦੀ ਸਮਾਪਤੀ ਮੌਕੇ ਬੀਤੇ ਕੱਲ੍ਹ ਮੀਡੀਆ ਦੇ ਕੈਮਰਿਆਂ ਅਤੇ ਸਵਾਲਾਂ ਤੋਂ ਬਚਦੇ ਨਜ਼ਰ ਆਏ। ਪਾਰਲੀਮੈਂਟ ਦੇ ਫਾਲ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਪਾਰਟੀ ਦੀਆਂ ਤਰਜੀਹਾਂ ਤੈਅ ਕਰਨ ਲਈ ਫੈਡਰਲ ਕੰਜ਼ਰਵੇਟਿਵ ਐਮ.ਪੀ.ਪੈਂਟਿਕਟਨ ਵਿਖੇ ਇਕੱਠੇ ਹੋਏ ਸਨ।