Punjabi
ਕੰਜ਼ਰਵੇਟਿਵ ਆਗੂ ਲੈਰੀ ਬਰੌਕ ਨੇ ਹਾਊਸ ਆਫ ਕਾਮਨਜ਼ ਤੋਂ ਦਿੱਤਾ ਅਸਤੀਫ਼ਾ
ਕੰਜ਼ਰਵੇਟਿਵ ਪਾਰਟੀ ਦੇ ਆਗੂ ਲੈਰੀ ਬ੍ਰੌਕ ਨੇ ਹਾਊਸ ਔਫ ਕਾਮਨਜ਼ ਤੋਂ ਅਧਿਕਾਰਤ ਤੌਰ 'ਤੇ ਅਸਤੀਫ਼ਾ ਦੇ ਦਿੱਤਾ ਹੈ, ਜਿਸ ਨਾਲ ਓਨਟਾਰੀਓ ਦੀ ਬ੍ਰਾਂਟਫੋਰਡ-ਬ੍ਰਾਂਟ ਸਾਊਥ ਦੇ ਐਮ.ਪੀ. ਵਜੋਂ ਉਨ੍ਹਾਂ ਦਾ ਪੰਜ ਸਾਲਾਂ ਦਾ ਸਿਆਸੀ ਸਫਰ ਖ਼ਤਮ ਹੋ ਗਿਆ ਹੈ। ਲੈਰੀ ਬ੍ਰੌਕ ਨੇ ਪਿਛਲੇ ਮਹੀਨੇ ਹੀ ਸੰਸਦ ਮੈਂਬਰ ਦਾ ਅਹੁਦਾ ਛੱਡਣ ਦੀਆਂ ਆਪਣੀਆਂ ਯੋਜਨਾਵਾਂ ਦਾ ਖੁਲਾਸਾ ਕਰ ਦਿੱਤਾ ਸੀ, ਜਿੱਥੇ ਉਨ੍ਹਾਂ ਸਪੱਸ਼ਟ ਕੀਤਾ ਸੀ ਕਿ ਉਹ ਫਿਰ ਵਕੀਲ ਦੇ ਪੇਸ਼ੇ ਵਿਚ ਪਰਤ ਰਹੇ ਹਨ।
Punjabi
PM ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲਾ ਕੈਲਗਰੀ ਯੂਟਿਊਬਰ ਅੱਜ ਮੁੜ ਅਦਾਲਤ ’ਚ ਪੇਸ਼
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਕੈਲਗਰੀ ਦੇ ਯੂਟਿਊਬਰ ਨੂੰ ਅੱਜ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਅਦਾਲਤ ਨੇ ਜੈਮੀ ਡਾ ਕੋਸਟਾ ਦੀ ਜ਼ਮਾਨਤ ਰੱਦ ਕਰਦਿਆਂ ਉਸ ਨੂੰ ਹਿਰਾਸਤ ਵਿੱਚ ਭੇਜਣ ਦਾ ਹੁਕਮ ਦਿੱਤਾ ਸੀ, ਅਤੇ ਉਹ ਫਿਲਹਾਲ ਕੈਲਗਰੀ ਰਿਮਾਂਡ ਸੈਂਟਰ ਵਿੱਚ ਬੰਦ ਹੈ।
Punjabi
ਪੀ.ਐਮ.ਕਾਰਨੀ ਅੱਜ ਲਿਬਰਲ ਕਾਕਸ ਨੂੰ ਕਰਨਗੇ ਸੰਬੋਧਨ, ਫਾਲ ਸੈਸ਼ਨ ਤੋਂ ਪਹਿਲਾਂ ਹੋਵੇਗੀ ਅਹਿਮ ਬੈਠਕ
ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਔਟਵਾ ਵਿਖੇ ਆਪਣੀ ਲਿਬਰਲ ਕਾਕਸ ਦੀ ਬੈਠਕ ਨੂੰ ਸੰਬੋਧਨ ਕਰਨ ਜਾ ਰਹੇ ਹਨ। ਇਹ ਅਹਿਮ ਬੈਠਕ ਸੋਮਵਾਰ ਤੋਂ ਸ਼ੁਰੂ ਹੋ ਰਹੇ ਹਾਊਸ ਔਫ ਕਾਮਨਜ਼ ਦੇ ਫਾਲ ਸੈਸ਼ਨ ਤੋਂ ਠੀਕ ਪਹਿਲਾਂ ਹੋ ਰਹੀ ਹੈ। ਇਸ ਸੈਸ਼ਨ ਵਿਚ ਲਿਬਰਲ ਸਰਕਾਰ ਦੇ ਮੁੱਖ ਬਿੱਲਾਂ ਵਿਚ ਬਾਲਣ ਆਬਕਾਰੀ ਟੈਕਸ ਦੀ ਵਧਾਈ ਗਈ ਛੋਟ ਨੂੰ ਲਾਗੂ ਕਰਨ ਸਬੰਧੀ ਕਾਨੂੰਨ ਵੀ ਸ਼ਾਮਲ ਹੋਵੇਗਾ, ਜਿਸ ਦਾ ਐਲਾਨ ਪ੍ਰਧਾਨ ਮੰਤਰੀ ਕਾਰਨੀ ਨੇ 2 ਸਤੰਬਰ ਨੂੰ ਕੀਤਾ ਸੀ। ਇਹ ਟੈਕਸ ਛੋਟ ਪਹਿਲਾਂ ਅਪ੍ਰੈਲ ਤੋਂ ਸਤੰਬਰ 2026 ਤੱਕ ਦਿੱਤੀ ਗਈ ਸੀ, ਜਿਸ ਨੂੰ ਹੁਣ ਵਧਾ ਕੇ ਜਨਵਰੀ 2027 ਤੱਕ ਲਿਜਾਣ ਦੀ ਯੋਜਨਾ ਹੈ।
Punjabi
ਕੇਲੋਨਾ ’ਚ ਕਾਰ ਤੇ ਮੋਟਰਸਾਈਕਲ ਦੀ ਟੱਕਰ, ਬਾਈਕ ਨੂੰ ਲੱਗੀ ਅੱਗ; ਹਾਈਵੇਅ 97 ਬੰਦ
ਕੇਲੋਨਾ ਆਰ.ਸੀ.ਐਮ.ਪੀ. ਵੱਲੋਂ ਹਾਈਵੇਅ 97 'ਤੇ ਹੋਏ ਇੱਕ ਸੜਕ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿਚ ਇੱਕ ਮੋਟਰ ਬਾਈਕ ਨੂੰ ਅੱਗ ਲੱਗਣ ਕਾਰਨ ਰਿਕਟਰ ਸਟ੍ਰੀਟ ਅਤੇ ਗੋਰਡਨ ਡ੍ਰਾਈਵ ਵਿਚਕਾਰ ਹਾਈਵੇ ਨੂੰ ਦੋਵਾਂ ਪਾਸਿਆਂ ਤੋਂ ਬੰਦ ਕਰਨਾ ਪਿਆ। ਇਹ ਘਟਨਾ ਵੀਰਵਾਰ ਰਾਤ ਤਕਰੀਬਨ 10 ਵਜੇ ਈਥਲ ਸਟ੍ਰੀਟ ਨੇੜੇ ਵਾਪਰੀ, ਜਿੱਥੇ ਇੱਕ ਕਾਰ ਅਤੇ ਮੋਟਰ ਬਾਈਕ ਵਿਚਕਾਰ ਟੱਕਰ ਤੋਂ ਬਾਅਦ ਮੋਟਰਸਾਈਕਲ ਨੂੰ ਅੱਗ ਲੱਗ ਗਈ।
Punjabi
ਨੌਜਵਾਨਾਂ ਲਈ $880 ਮਿਲੀਅਨ ਦਾ ਫੰਡ ਐਲਾਨ, ਹੁਨਰ-ਅਧਾਰਿਤ ਕਿੱਤਿਆਂ ’ਚ ਮਿਲੇਗੀ ਪੇਡ ਜੌਬ ਟ੍ਰੇਨਿੰਗ
ਕੈਨੇਡਾ ਦੀ ਲਿਬਰਲ ਸਰਕਾਰ ਨੇ ਨੌਜਵਾਨਾਂ ਨੂੰ ਹੁਨਰ-ਅਧਾਰਿਤ ਕਿੱਤੇ ਵਿਚ ਅਹਿਮ ਤਜਰਬਾ ਦਿਵਾਉਣ ਲਈ $880-ਮਿਲੀਅਨ ਦੇ ਇੱਕ ਵੱਡੇ ਫੰਡ ਦਾ ਐਲਾਨ ਕੀਤਾ ਹੈ। ਫੈਡਰਲ ਜੌਬ ਮੰਤਰੀ ਪੈਟੀ ਹਾਜਦੂ ਨੇ ਕਿਹਾ ਕਿ ਆਉਂਦੇ ਸਾਲ ਦੀ ਸ਼ੁਰੂਆਤ ਤੋਂ ਨੌਜਵਾਨ ਕੈਨੇਡੀਅਨ ਕੋਈ ਵੀ ਸਿਖਲਾਈ ਸ਼ੁਰੂ ਕਰਨ ਤੋਂ ਪਹਿਲਾਂ ਹੱਥੀਂ ਹੁਨਰ ਸਿੱਖਣ ਅਤੇ ਤਜ਼ਰਬਾ ਹਾਸਲ ਕਰਨ ਲਈ 4 ਮਹੀਨਿਆਂ ਤੱਕ ਦੇ ਪੇਡ ਜੌਬ ਪਲੇਸਮੈਂਟ ਦਾ ਲਾਭ ਲੈ ਸਕਣਗੇ।