Punjabi
ਸ੍ਰੀਲੰਕਾ ਦੀ ਨੇਗੋਂਬੋ ਜੇਲ੍ਹ ਵਿੱਚ ਖੂਨੀ ਝੜਪ, ਘੱਟੋ-ਘੱਟ 20 ਮੌਤਾਂ, 100 ਤੋਂ ਵੱਧ ਜ਼ਖ਼ਮੀ
ਸ਼੍ਰੀਲੰਕਾ ਦੇ ਨੇਗੋਂਬੋ ਸ਼ਹਿਰ ਦੀ ਇੱਕ ਜੇਲ੍ਹ ਵਿੱਚ ਕੈਦੀਆਂ ਦੇ ਦੋ ਸਮੂਹਾਂ ਵਿਚਕਾਰ ਇੱਕ ਭਿਆਨਕ ਹਿੰਸਕ ਝੜਪ ਹੋ ਗਈ। ਇਸ ਖੂਨੀ ਟਕਰਾਅ ਵਿੱਚ 25 ਕੈਦੀ ਅਤੇ 4 ਜੇਲ੍ਹ ਸੁਰੱਖਿਆ ਕਰਮਚਾਰੀਆਂ ਸਮੇਤ 25 ਲੋਕ ਮਾਰੇ ਗਏ, ਜਦੋਂ ਕਿ 100 ਤੋਂ ਵੱਧ ਹੋਰ ਗੰਭੀਰ ਜ਼ਖਮੀ ਹੋਏ।ਇਸ ਹਿੰਸਕ ਝੜਪ ਨੂੰ ਪਿਛਲੇ ਪੰਜ ਸਾਲਾਂ ਵਿੱਚ ਸ਼੍ਰੀਲੰਕਾ ਵਿੱਚ ਸਭ ਤੋਂ ਘਾਤਕ ਜੇਲ੍ਹ ਦੰਗੇ ਦੱਸਿਆ ਜਾ ਰਿਹਾ ਹੈ। ਇਹ ਘਟਨਾ ਰਾਜਧਾਨੀ ਕੋਲੰਬੋ ਦੇ ਉੱਤਰ ਵਿੱਚ ਸਥਿਤ ਸ਼ਹਿਰ ਨੇਗੋਂਬੋ ਦੀ ਮੁੱਖ ਜੇਲ੍ਹ ਵਿੱਚ ਵਾਪਰੀ।
Punjabi
ਕੈਲਗਰੀ ਪਰੇਡ 'ਚ ਪ੍ਰੀਮੀਅਰ ਸਮਿਥ ਕਰੇਗੀ ਸਟੈਂਪੀਡ ਬ੍ਰੇਕਫਾਸਟ ਦੀ ਮੇਜ਼ਬਾਨੀ
ਐਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਅੱਜ ਕੈਲਗਰੀ ਵਿੱਚ ਹੋਣ ਵਾਲੇ ਸਾਲਾਨਾ ਪ੍ਰੀਮੀਅਰਜ਼ ਸਟੈਂਪੀਡ ਬ੍ਰੇਕਫਾਸਟ ਦੀ ਮੇਜ਼ਬਾਨੀ ਕਰਨਗੇ। ਇਸ ਦੌਰਾਨ ਉਹ ਸਵੇਰੇ ਲੋਕਾਂ ਲਈ ਪੈਨਕੇਕ ਤਿਆਰ ਕਰਨਗੇ। ਮੈਕਡੌਗਲ ਸੈਂਟਰ ਵਿੱਚ ਹੋਣ ਵਾਲੇ ਇਸ ਸਾਲਾਨਾ ਸਮਾਗਮ ਵਿੱਚ ਆਮ ਤੌਰ 'ਤੇ ਸੂਬੇ ਦੇ ਕੈਬਨਿਟ ਮੰਤਰੀ ਅਤੇ ਯੂਨਾਈਟਡ ਕੰਜ਼ਰਵੇਟਿਵ ਕਾਕਸ ਦੇ ਮੈਂਬਰ ਵੀ ਸ਼ਾਮਲ ਹੁੰਦੇ ਹਨ।
Punjabi
ਫਰੇਜ਼ਰ ਕੈਨਿਯਨ ਨੇੜੇ ਬੋਸਟਨ ਬਾਰ ਕੋਲ ਜੰਗਲੀ ਅੱਗ ਬੇਕਾਬੂ, ਵਸਨੀਕਾਂ ਲਈ ਨਿਕਾਸੀ ਦੇ ਹੁਕਮ ਕੀਤੇ ਗਏ ਜਾਰੀ
ਬੀ.ਸੀ.ਦੇ ਫਰੇਜ਼ਰ ਕੈਨਿਯਨ ਖੇਤਰ ਵਿਚ ਸਥਿਤ ਬੋਸਟਨ ਬਾਰ ਕਮਿਊਨਿਟੀ ਦੇ ਨਜ਼ਦੀਕ ਇੱਕ ਜੰਗਲੀ ਅੱਗ ਬੇਕਾਬੂ ਹੋ ਗਈ ਹੈ। ਇਹ ਅੱਗ ਕੱਲ ਸ਼ਾਮ ਤੱਕ 12 ਵਰਗ ਕਿਲੋਮੀਟਰ ਯਾਨੀ ਲਗਭਗ 1,230 ਹੈਕਟੇਅਰ ਤੋਂ ਵੱਧ ਖੇਤਰ ਵਿਚ ਫੈਲ ਚੁੱਕੀ ਹੈ। ਬੋਸਟਨ ਬਾਰ ਦਾ ਮੁੱਖ ਹਿੱਸਾ ਫਿਲਹਾਲ Evacuation Alert 'ਤੇ ਹੈ, ਜਿਸ ਦਾ ਮਤਲਬ ਹੈ ਕਿ ਉੱਥੋਂ ਦੇ ਵਸਨੀਕਾਂ ਨੂੰ ਬਹੁਤ ਹੀ ਘੱਟ ਸਮੇਂ ਦੇ ਨੋਟਿਸ 'ਤੇ ਨਿਕਲਣਾ ਪੈ ਸਕਦਾ ਹੈ।
Punjabi
ਪੰਜਾਬ ਕਾਂਗਰਸ ਬਵਾਲ: ਚਰਨਜੀਤ ਸਿੰਘ ਚੰਨੀ ਨੇ ਭੁਪੇਸ਼ ਬਘੇਲ ਦੀ ਮੀਟਿੰਗ ਦਾ ਕੀਤਾ ਬਾਈਕਾਟ
ਕਾਂਗਰਸ ਹਾਈਕਮਾਨ ਵੱਲੋਂ ਪਿਛਲੇ ਦਿਨੀਂ ਪੰਜਾਬ ਕਾਂਗਰਸ ਦੇ ਢਾਂਚੇ ਵਿੱਚ ਕੀਤੇ ਪੁਨਰਗਠਨ ਤੋਂ ਬਾਅਦ ਪੰਜਾਬ ਕਾਂਗਰਸ ਦੇ ਕਈ ਆਗੂ ਖੁੱਲ੍ਹੀ ਬਗਾਵਤ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਦੀ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਹੈ।
Punjabi
ਪੀ.ਐਮ. ਕਾਰਨੀ ਨੈਟੋ ਸਿਖਰ ਸੰਮੇਲਨ ਲਈ ਅੱਜ ਤੁਰਕੀ ਰਵਾਨਾ
ਪੀ.ਐਮ.ਮਾਰਕ ਕਾਰਨੀ ਦੋ-ਰੋਜ਼ਾ ਨੈਟੋ ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਅੱਜ ਸ਼ਾਮ ਤੁਰਕੀ ਦੀ ਰਾਜਧਾਨੀ ਅੰਕਾਰਾ ਲਈ ਰਵਾਨਾ ਹੋਣਗੇ। ਵਿਦੇਸ਼ ਮੰਤਰੀ ਅਨੀਤਾ ਆਨੰਦ ਵੀ ਉਨ੍ਹਾਂ ਦੇ ਨਾਲ ਇਸ ਸਮਿਟ ਵਿਚ ਸ਼ਿਰਕਤ ਕਰ ਰਹੇ ਹਨ। 2015 ਤੋਂ ਬਾਅਦ ਕਿਸੇ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਤੁਰਕੀ ਦੌਰਾ ਹੈ। ਇਸ ਸੰਮੇਲਨ ਦੌਰਾਨ ਨੈਟੋ ਮੈਂਬਰ ਦੇਸ਼ਾਂ ਦੀ ਮੁੱਖ ਕੋਸ਼ਿਸ਼ ਰਾਸ਼ਟਰਪਤੀ ਟਰੰਪ ਨਾਲ ਕਿਸੇ ਵੀ ਤਰ੍ਹਾਂ ਦੇ ਕੂਟਨੀਤਕ ਟਕਰਾਅ ਤੋਂ ਬਚਣ ਦੀ ਰਹੇਗੀ।