Punjabi
ਕੈਲਗਰੀ ’ਚ ਬੱਸ ਹਾਦਸੇ ਮਗਰੋਂ ਧਮਾਕਾ, 3 ਦੀ ਮੌਤ ਤੇ 16 ਜ਼ਖ਼ਮੀ
ਕੈਲਗਰੀ ਵਿੱਚ ਵੀਰਵਾਰ ਵਾਪਰੇ ਬੱਸ ਹਾਦਸੇ ਅਤੇ ਅੱਗ ਲੱਗਣ ਦੀ ਘਟਨਾ ਵਿੱਚ ਤਿੰਨ ਯਾਤਰੀਆਂ ਦੀ ਮੌਤ ਹੋ ਗਈ ਹੈ ਅਤੇ ਇੱਕ ਪੁਲਿਸ ਅਧਿਕਾਰੀ ਸਮੇਤ 16 ਹੋਰ ਲੋਕ ਜ਼ਖ਼ਮੀ ਹੋ ਗਏ ਹਨ। ਮ੍ਰਿਤਕ ਤਿੰਨੇ ਵਿਅਕਤੀ ਇਸੇ ਬੱਸ ਵਿੱਚ ਸਵਾਰ ਸਨ, ਜਿਨ੍ਹਾਂ ਵਿੱਚੋਂ ਦੋ ਦੀ ਪਛਾਣ ਕਰ ਲਈ ਗਈ ਹੈ ਜਦਕਿ ਤੀਜੇ ਦੀ ਪਛਾਣ ਕੀਤੀ ਜਾ ਰਹੀ ਹੈ।
Punjabi
ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਮਾਨ ਦੇ ਫ਼ਰਾਂਸ ਦੌਰੇ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਦਾ ਫ਼ੈਸਲਾ ਰੱਦ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੇਂਦਰ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰਸਤਾਵਿਤ ਫ਼ਰਾਂਸ ਦੌਰੇ ਲਈ ਰਾਜਨੀਤਕ ਪ੍ਰਵਾਨਗੀ ਦੇਣ ਤੋਂ ਇਨਕਾਰ ਕੀਤੇ ਜਾਣ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਹੁਣ ਮੁੱਖ ਮੰਤਰੀ ਕੱਲ੍ਹ ਨੂੰ ਫ਼ਰਾਂਸ ਲਈ ਰਵਾਨਾ ਹੋ ਸਕਦੇ ਹਨ।
Punjabi
ਬਰਨਬੀ ਦੇ 22 ਸਾਲਾ ਨੌਜਵਾਨ ਨੂੰ ਨਾਬਾਲਗ ਕੁੜੀਆਂ ਦੀ ਸੈਕਸਟੋਰਸ਼ਨ ਲਈ ਸਾਢੇ 3 ਸਾਲ ਦੀ ਜੇਲ੍ਹ
ਬਰਨਬੀ ਦੇ ਇੱਕ 22 ਸਾਲਾ ਨੌਜਵਾਨ ਨੂੰ ਨਾਬਾਲਗ ਕੁੜੀਆਂ ਨਾਲ ਔਨਲਾਈਨ ਸੈਕਸਟੋਰਸ਼ਨ ਦੇ ਮਾਮਲੇ ਵਿਚ ਸਾਢੇ ਤਿੰਨ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਅਨਵਰ ਜੇਲਾਸੀ ਨਾਂ ਦੇ ਮੁਲਜ਼ਮ ਵਲੋਂ ਅਕਤੂਬਰ 2022 ਤੋਂ ਦਸੰਬਰ 2023 ਦਰਮਿਆਨ ਸੋਸ਼ਲ ਮੀਡੀਆ 'ਤੇ ਮਿਲੀਆਂ ਓਂਟਾਰੀਓ, ਕਿਊਬੈਕ ਅਤੇ ਨੋਵਾ ਸਕੋਸ਼ੀਆ ਦੀਆਂ 15 ਤੋਂ 18 ਸਾਲ ਵਿਚਕਾਰ ਦੀਆਂ 8 ਤੋਂ 9 ਕੁੜੀਆਂ ਤੋਂ ਨਿਊਡ ਤਸਵੀਰਾਂ ਹਾਸਲ ਕਰਕੇ ਉਨ੍ਹਾਂ ਨੂੰ ਐਕਸਟੋਰਸ਼ਨ ਲਈ ਧਮਕੀਆਂ ਦਿੱਤੀਆਂ ਸਨ।
Punjabi
ਈਬੀ ਦਾ ਕੰਜ਼ਰਵੇਟਿਵ ’ਤੇ ਹਮਲਾ, ਕਿਹਾ- ਵਾਅਦਿਆਂ ਨਾਲ ਬੀ.ਸੀ. ਦੇ ਬਜਟ ’ਚ ਪੈ ਸਕਦਾ ਹੈ $5 ਬਿਲੀਅਨ ਦਾ ਘਾਟਾ
ਬੀ.ਸੀ. ਵਿਚ ਚੋਣ ਮੁਹਿੰਮ ਹੁਣ ਅੰਤਿਮ ਦੌਰ ਵਿਚ ਹੈ ਅਤੇ ਅੱਜ ਬੀ. ਸੀ. ਐਨ.ਡੀ.ਪੀ. ਲੀਡਰ ਡੇਵਿਡ ਈਬੀ ਨੇ ਕੋਕੁਇਟਲਮ ਵਿਖੇ ਚੋਣ ਰੈਲੀ ਦੌਰਾਨ ਬੀ. ਸੀ. ਕੰਜ਼ਰਵੇਟਿਵ ਪਾਰਟੀ 'ਤੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਬੀ.ਸੀ.ਕੰਜ਼ਰਵੇਟਿਵ ਲੀਡਰ ਲੋਰਨ ਡੋਰਕਸਨ ਦੇ ਵਾਅਦੇ ਸੂਬੇ ਦੇ ਬਜਟ ਵਿਚ $5 ਬਿਲੀਅਨ ਦਾ ਵੱਡਾ ਘਾਟਾ ਪੈਦਾ ਕਰ ਦੇਣਗੇ ਅਤੇ ਉਨ੍ਹਾਂ ਕੋਲ ਇਸ ਦੀ ਭਰਪਾਈ ਕਰਨ ਦਾ ਕੋਈ ਸਪੱਸ਼ਟ ਰੋਡਮੈਪ ਨਹੀਂ ਹੈ।
Punjabi
ਕੈਨੇਡਾ ’ਚ PR ਲਈ ਐਕਸਪ੍ਰੈੱਸ ਐਂਟਰੀ ਨਿਯਮਾਂ ’ਚ ਬਦਲਾਅ, ਹਾਈ-ਵੇਜ ਨੌਕਰੀਆਂ ਵਾਲਿਆਂ ਨੂੰ ਮਿਲਣਗੇ ਵੱਧ ਪੁਆਇੰਟ
ਕੈਨੇਡਾ ਸਰਕਾਰ ਨੇ ਪੀ.ਆਰ. ਲਈ ਐਕਸਪ੍ਰੈਸ ਐਂਟਰੀ ਸਿਸਟਮ ਵਿਚ ਤਬਦੀਲੀਆਂ ਕਰ ਦਿੱਤੀਆਂ ਹਨ। ਇਮੀਗ੍ਰੇਸ਼ਨ ਮਿਨਿਸਟਰ ਲੀਨਾ ਡਿਆਬ ਵਲੋਂ ਸ਼ੁੱਕਰਵਾਰ ਨੂੰ ਕੀਤੇ ਗਏ ਐਲਾਨ ਮੁਤਾਬਕ, ਜਿਨ੍ਹਾਂ ਉਮੀਦਵਾਰਾਂ ਕੋਲ ਕੈਨੇਡੀਅਨ ਕੰਮ ਦਾ ਤਜਰਬਾ ਹੈ ਜਾਂ ਜਿਨ੍ਹਾਂ ਕੋਲ ਇੰਜੀਨੀਅਰਿੰਗ ਵਰਗੇ ਹਾਈ-ਵੇਜ ਵਾਲੇ ਖੇਤਰਾਂ ਵਿਚ ਨੌਕਰੀ ਦਾ ਔਫਰ ਹੈ, ਹੁਣ ਉਨ੍ਹਾਂ ਨੂੰ ਐਕਸਪ੍ਰੈਸ ਐਂਟਰੀ ਵਿਚ additional points ਦਿੱਤੇ ਜਾਣਗੇ।