Punjabi
ਡਬਲਿਊ.ਐਸ.ਓ. ਨੇ 'ਓਪਰੇਸ਼ਨ ਹਾਰਡ ਬਾਲ' ਦਾ ਕੀਤਾ ਸਵਾਗਤ, ਭਾਰਤੀ ਅਧਿਕਾਰੀਆਂ ਦੀ ਭੂਮਿਕਾ ਬਾਰੇ ਦੁਹਰਾਏ ਸਵਾਲ
ਕੈਨੇਡਾ ਦੇ ਸਿੱਖ ਸੰਗਠਨ ਡਬਲਿਊ.ਐਸ.ਓ. ਨੇ ਯੂਨਾਈਟੇਡ ਸਟੇਟ, ਕੈਨੇਡਾ ਅਤੇ ਯੂਰਪ ਦੇ ਅਧਿਕਾਰੀਆਂ ਵਲੋਂ ਲਾਰੈਂਸ ਬਿਸ਼ਨੋਈ ਨੈੱਟਵਰਕ ਅਤੇ ਹੋਰ ਇੰਡੀਆ ਬੇਸਡ ਓਰਗਨਾਈਡ ਕ੍ਰਾਈਮ ਗਰੁੱਪ ਖਿਲਾਫ ਓਪਰੇਸ਼ਨ ਹਾਰਡ ਬਾਲ ਦਾ ਸਵਾਗਤ ਕੀਤਾ ਹੈ। ਹਾਲਾਂਕਿ, ਵਰਲਡ ਸਿੱਖ ਓਰਗਨਾਈਜ਼ੇਸ਼ਨ ਔਫ ਕੈਨੇਡਾ ਨੇ ਸਟੇਟਮੈਂਟ ਵਿਚ ਕਿਹਾ ਕਿ ਕੈਨੇਡਾ ਵਿਚ ਇਸ ਨੈੱਟਵਰਕ ਦੀਆਂ ਕ੍ਰਿਮੀਨਲ ਗਤੀਵਿਧੀਆਂ ਵਿਚ ਭਾਰਤ ਸਰਕਾਰ ਦੀ ਭੂਮਿਕਾ ਨੂੰ ਲੈ ਕੇ ਸਵਾਲ ਅਜੇ ਵੀ ਬਰਕਰਾਰ ਹਨ।
Punjabi
ਐਡਮਿੰਟਨ ਦੇ ਸਾਬਕਾ ਸਿਟੀ ਕੌਂਸਲਰ ਦੇ ਪੁੱਤਰ ਸਣੇ 28 ਲੋਕਾਂ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਕੀਤਾ ਗ੍ਰਿਫ਼ਤਾਰ
ਐਡਮਿੰਟਨ ਦੇ ਸਾਬਕਾ ਸਿਟੀ ਕੌਂਸਲਰ ਟੋਨੀ ਕੈਟਰੀਨਾ ਦੇ ਪੁੱਤਰ ਰੋਕੋ ਕੈਟਰੀਨਾ ਨੂੰ ਡਾਰਕ ਵੈੱਬ ਰਾਹੀਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਸਬੰਧਤ ਸਮੱਗਰੀ ਦੇਖਣ ਅਤੇ ਹਾਸਲ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਇਹ ਕਾਰਵਾਈ ਵੱਡੇ ਅੰਤਰਰਾਸ਼ਟਰੀ ਆਪ੍ਰੇਸ਼ਨ ਤਹਿਤ ਅਮਲ ਵਿੱਚ ਲਿਆਂਦੀ ਗਈ । Norwegian National Criminal Investigation Service ਦੀ ਅਗਵਾਈ ਵਿੱਚ ਚੱਲੀ ਇਸ ਜਾਂਚ ਦੌਰਾਨ ਦੁਨੀਆ ਭਰ ਦੇ 14 ਦੇਸ਼ਾਂ ਵਿੱਚੋਂ ਕੁੱਲ 28 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ।
Punjabi
ਵੋਟਾਂ ਵਾਲੇ ਫਾਰਮ ਭਰਨ ਵਾਲੀਆਂ ਔਰਤਾਂ ਨੂੰ ਹੀ ਹਰ ਮਹੀਨੇ ਮਿਲਣਗੇ ਹਜ਼ਾਰ ਰੁਪਏ ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਮੂਹ ਵੋਟਰਾਂ ਨੂੰ ਵੋਟਰ ਸੂਚੀ ਦੀ ਵਿਸ਼ੇਸ਼ ਸੁਧਾਈ ਦੀ ਪ੍ਰਕਿਰਿਆ (SIR) ’ਚ ਸ਼ਾਮਲ ਹੋ ਕੇ ਆਪਣੀ ਵੋਟ ਦਰਜ ਕਰਾਉਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਬੈਂਗਲੁਰੂ ਤੋਂ ਜਾਰੀ ਕੀਤੇ ਇੱਕ ਵੀਡੀਓ ਸੰਦੇਸ਼ ’ਚ ਕਿਹਾ ਹੈ ਕਿ ਭਾਰਤੀ ਚੋਣ ਕਮਿਸ਼ਨ ਦੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਚੱਲ ਰਹੀ ਹੈ ਤੇ ਵੋਟਰ ਆਪੋ ਆਪਣਾ ਫਾਰਮ ਭਰ ਕੇ ਵੋਟਰ ਸੂਚੀ ’ਚ ਆਪਣਾ ਨਾਮ ਸੁਰੱਖਿਅਤ ਕਰਨ।
Punjabi
ਨੈਟੋ ਸਿਖਰ ਸੰਮੇਲਨ ਸਮਾਪਤ, ਯੂਕਰੇਨ ਲਈ 70 ਅਰਬ ਯੂਰੋ ਦੀ ਫੌਜੀ ਸਹਾਇਤਾ ਦਾ ਐਲਾਨ
ਤੁਰਕੀ ਦੀ ਰਾਜਧਾਨੀ ਅੰਕਾਰਾ ਵਿੱਚ ਹੋਏ ਦੋ ਦਿਨਾਂ ਨੈਟੋ ਸਿਖਰ ਸੰਮੇਲਨ ਦੇ ਸਮਾਪਤ ਹੋਣ 'ਤੇ ਮੈਂਬਰ ਦੇਸ਼ਾਂ ਦੇ ਨੇਤਾਵਾਂ ਨੇ ਯੂਕਰੇਨ ਲਈ 70 ਅਰਬ ਯੂਰੋ ਦੀ ਫੌਜੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਸੰਮੇਲਨ ਤੋਂ ਬਾਅਦ ਜਾਰੀ ਸਾਂਝੇ ਐਲਾਨ ਵਿੱਚ ਕਿਹਾ ਗਿਆ ਕਿ ਨੈਟੋ ਆਪਣੀਆਂ ਹਥਿਆਰਬੰਦ ਫੌਜਾਂ ਦੀ ਤਾਇਨਾਤੀ, ਸੰਚਾਲਨ ਅਤੇ ਲੰਬੇ ਸਮੇਂ ਤੱਕ ਸਮਰੱਥਾ ਕਾਇਮ ਰੱਖਣ ਲਈ ਨਿਵੇਸ਼ ਵਧਾ ਰਿਹਾ ਹੈ।
Punjabi
ਮਾਊਂਟ ਰਾਇਲ ਯੂਨੀਵਰਸਿਟੀ 'ਤੇ ਹੋਏ ਸਾਈਬਰ ਹਮਲੇ ਦੀ ਚੱਲ ਰਹੀ ਜਾਂਚ
ਕੈਲਗਰੀ ਦੀ ਮਾਊਂਟ ਰਾਇਲ ਯੂਨੀਵਰਸਿਟੀ ਨੇ ਪੁਸ਼ਟੀ ਕੀਤੀ ਹੈ ਕਿ ਪਿਛਲੇ ਮਹੀਨੇ ਹੋਏ ਸਾਈਬਰ ਹਮਲੇ ਦੌਰਾਨ ਵਿਦਿਆਰਥੀਆਂ ਅਤੇ ਕਰਮਚਾਰੀਆਂ ਨਾਲ ਸਬੰਧਤ ਕੁਝ ਡਾਟਾ ਚੋਰੀ ਕੀਤਾ ਗਿਆ ਅਤੇ ਬਾਅਦ ਵਿੱਚ ਮਿਟਾ ਵੀ ਦਿੱਤਾ ਗਿਆ। ਯੂਨੀਵਰਸਿਟੀ ਮੁਤਾਬਕ, 18 ਜੂਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਇਸ ਸਾਈਬਰ ਹਮਲੇ ਦੌਰਾਨ ਵੈੱਬਸਾਈਟ, ਫੋਨ ਲਾਈਨਾਂ ਅਤੇ ਹੋਰ ਕਈ ਡਿਜ਼ੀਟਲ ਸਿਸਟਮ ਬੰਦ ਹੋ ਗਏ ਸਨ।