Punjabi
Punjab Bandh Called for October 15 Over Killing of Anti-Drug Activist Parminder Singh
Punjab is witnessing widespread anger among the family members and supporters of anti-drug activist Parminder Singh, who was shot dead in broad daylight in Mansa on Tuesday. A Punjab bandh has been called for October 15 to protest the killing.
Punjabi
ਡੇਵਿਡ ਈਬੀ ਵੱਲੋਂ ਔਰਤਾਂ ਦੀ ਸਿਹਤ ਨਾਲ ਜੁੜੇ ਤਿੰਨ ਵੱਡੇ ਕੀਤੇ ਐਲਾਨ
ਬੀ.ਸੀ. ਐਨ.ਡੀ.ਪੀ. ਲੀਡਰ ਡੇਵਿਡ ਈਬੀ ਨੇ ਅੱਜ ਵੈਨਕੂਵਰ ਵਿਖੇ ਕੰਪੇਨ ਦੌਰਾਨ ਔਰਤਾਂ ਦੀ ਸਿਹਤ ਨਾਲ ਜੁੜੇ ਤਿੰਨ ਐਲਾਨ ਕੀਤੇ, ਜਿਨ੍ਹਾਂ ਤਹਿਤ ਬੀ.ਸੀ. ਵੂਮੈਨ ਹਸਪਤਾਲ ਵਿਖੇ perinatal mental health unit ਸਥਾਪਤ ਕਰਨ ਦਾ ਵਾਅਦਾ ਸ਼ਾਮਲ ਹੈ। ਇਸ ਨਵੀਂ ਯੂਨਿਟ ਦਾ ਉਦੇਸ਼ ਗਰਭ ਅਵਸਥਾ ਦੌਰਾਨ ਅਤੇ ਬੱਚੇ ਦੇ ਜਨਮ ਤੋਂ ਬਾਅਦ ਔਰਤਾਂ ਨੂੰ ਦਰਪੇਸ਼ ਆਉਣ ਵਾਲੀਆਂ ਮਾਨਸਿਕ ਸਿਹਤ ਚੁਣੌਤੀਆਂ ਅਤੇ ਡਿਪ੍ਰੈਸ਼ਨ ਦਾ ਮਾਹਰ ਡਾਕਟਰਾਂ ਰਾਹੀਂ ਸਹੀ ਇਲਾਜ ਪ੍ਰਦਾਨ ਕਰਨਾ ਹੈ।
Punjabi
ਅਨੀਤਾ ਅਨੰਦ ਭਾਰਤ ਦੌਰੇ ’ਤੇ, ਮੋਦੀ-ਕਾਰਨੀ ਵਿਚਾਲੇ ਵੀ ਹੋਈ ਗੱਲਬਾਤ
ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਅਨੰਦ ਵੀ ਅੱਜ ਤੋਂ ਦੋ ਦਿਨਾਂ ਭਾਰਤ ਦੌਰੇ 'ਤੇ ਹਨ। ਜੂਨ 2025 ਤੋਂ ਬਾਅਦ ਅਨੰਦ ਦੀ ਇਹ ਤੀਜੀ ਭਾਰਤ ਯਾਤਰਾ ਹੈ। ਉਹ ਨਵੀਂ ਦਿੱਲੀ ਵਿਖੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਉੱਚ ਪੱਧਰੀ ਬੈਠਕ ਕਰਨਗੇ। ਇਸ ਵਿਚਕਾਰ ਭਾਰਤ ਵਿਚ ਕੈਨੇਡਾ ਦੇ ਹਾਈ ਕਮਿਸ਼ਨਰ ਕ੍ਰਿਸਟੋਫਰ ਕੂਟਰ ਦਾ ਬਿਆਨ ਵੀ ਸਾਹਮਣੇ ਆਇਆ ਹੈ, ਜਿਸ ਵਿਚ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੀ. ਐੱਮ. ਮਾਰਕ ਕਾਰਨੀ ਵਿਚਾਲੇ ਆਪਸੀ ਤਾਲਮੇਲ ਨੂੰ ਸ਼ਾਨਦਾਰ ਦੱਸਦਿਆਂ ਕਿਹਾ ਹੈ ਕਿ ਦੋਵਾਂ ਦੇਸ਼ਾਂ ਦੇ ਸਬੰਧ ਅੱਜ ਇਤਿਹਾਸ ਦੇ ਸਭ ਤੋਂ ਬਿਹਤਰੀਨ ਉਚਾਈ 'ਤੇ ਹਨ।
Punjabi
ਬਰਨਬੀ ਵਿੱਚ ਪੁਲਿਸ ਦੀ ਗੋਲੀ ਨਾਲ ਵਿਅਕਤੀ ਜ਼ਖਮੀ, IIO ਵੱਲੋਂ ਜਾਂਚ ਸ਼ੁਰੂ
ਬਰਨਬੀ ਵਿਚ ਪੁਲਿਸ ਵਲੋਂ ਚਲਾਈ ਗੋਲੀ ਵਿਚ ਇੱਕ ਵਿਅਕਤੀ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬੀ.ਸੀ. ਆਰ.ਸੀ.ਐਮ.ਪੀ. ਅਨੁਸਾਰ, ਐਤਵਾਰ ਸਵੇਰੇ ਲਗਭਗ 10:15 ਵਜੇ ਪੁਲਿਸ ਨੂੰ ਕਿੰਗਜ਼ਵੇਅ ਐਵੇਨਿਊ ਵਿਖੇ ਸਥਿਤ ਇੱਕ ਘਰ ਵਿਚ ਝਗੜੇ ਅਤੇ ਦੀ ਸੂਚਨਾ ਮਿਲੀ ਸੀ।
Punjabi
ਕੈਨੇਡਾ ਤੋਂ ਵੱਖ ਹੋਣ ਦੇ ਵਿਰੋਧ ’ਚ ਇਕੱਠੇ ਹੋਏ ਐਲਬਰਟਾ ਦੇ ਦੋ ਸਾਬਕਾ ਪ੍ਰੀਮੀਅਰ
ਐਲਬਰਟਾ ਦੀ ਰਾਜਨੀਤਿਕ ਸਿਆਸਤ ਵਿੱਚ ਵਿਰੋਧੀ ਧਿਰਾਂ ਵਜੋਂ ਜਾਣੇ ਜਾਂਦੇ ਦੋ ਸਾਬਕਾ ਪ੍ਰੀਮੀਅਰਜ਼ ਸੂਬੇ ਨੂੰ ਕੈਨੇਡਾ ਤੋਂ ਵੱਖ ਹੋਣ ਤੋਂ ਰੋਕਣ ਲਈ ਇਕੱਠੇ ਹੋ ਗਏ ਹਨ।ਸਾਬਕਾ ਪ੍ਰੀਮੀਅਰ ਜੇਸਨ ਕੈਨੀ ਅਤੇ ਰੇਚਲ ਨੌਟਲੀ ਨੇ ਐਡਮਿੰਟਨ ਚੈਂਬਰ ਆਫ਼ ਕਾਮਰਸ ਵਲੋਂ ਆਯੋਜਿਤ ਇੱਕ ਸਮਾਗਮ ਵਿੱਚ ਸੰਬੋਧਨ ਕਰਨਾ ਹੈ।