Punjabi
West Vancouver's Gurinder Singh Deo arrested in France
West Vancouver resident Gurinder Singh Deo has been arrested in France, the RCMP's Pacific Region Federal Policing confirmed. Police said the 40-year-old is currently in custody in France while legal proceedings are underway to extradite him to the United States.
Punjabi
ਕੈਨੇਡਾ ਦੀ ਸਭ ਤੋਂ ਵੱਡੀ ਸੋਨਾ ਚੋਰੀ ਮਾਮਲੇ 'ਚ Ammad ਚੌਧਰੀ ਵਿਰੁੱਧ ਲੱਗੇ ਦੋਸ਼ਾਂ ਨੂੰ ਲਿਆ ਗਿਆ ਵਾਪਸ
ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਸੋਨੇ ਦੀ ਚੋਰੀ ਦੇ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਓਨਟਾਰੀਓ ਦੇ ਰਹਿਣ ਵਾਲੇ Ammad ਚੌਧਰੀ 'ਤੇ ਲੱਗੇ ਦੋਸ਼ਾਂ ਨੂੰ ਵਾਪਸ ਲੈ ਲਿਆ ਗਿਆ ਹੈ। ਰਿਪੋਰਟ ਮੁਤਾਬਕ, ਓਨਟਾਰੀਓ ਮਨਿਸਟਰੀ ਆਫ਼ ਅਟਾਰਨੀ ਜਨਰਲ ਨੇ ਪੁਸ਼ਟੀ ਕੀਤੀ ਹੈ ਕਿ ਬਰੈਂਪਟਨ ਦੀ ਇੱਕ ਅਦਾਲਤ ਵਿਚ 46 ਸਾਲਾ ਚੌਧਰੀ ਵਿਰੁੱਧ ਦੋਸ਼ ਵਾਪਸ ਲਏ ਗਏ ਹਨ। ਉਸ ਨੂੰ ਸਾਲ 2024 ਵਿਚ $5,000 ਤੋਂ ਵੱਧ ਦੀ ਚੋਰੀ ਅਤੇ ਵਾਰਦਾਤ ਤੋਂ ਬਾਅਦ ਮਦਦ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ, ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਇਹ ਦੋਸ਼ ਕਿਸ ਕਾਰਨ ਕਰਕੇ ਹਟਾਏ ਗਏ ਹਨ।
Punjabi
ਬੀ.ਸੀ. ਦੀ ਲੇਬਰ ਮਾਰਕੀਟ ਨੇ ਜੂਨ ਮਹੀਨੇ ਦੌਰਾਨ 7,800 ਨਵੀਆਂ ਨੌਕਰੀਆਂ ਦਾ ਵਾਧਾ ਕੀਤਾ ਦਰਜ
ਬੀ.ਸੀ. ਦੀ ਲੇਬਰ ਮਾਰਕੀਟ ਨੇ ਜੂਨ ਦੌਰਾਨ 7,800 ਨਵੀਆਂ ਨੌਕਰੀਆਂ ਦਾ ਵਾਧਾ ਦਰਜ ਕੀਤਾ ਹੈ ਅਤੇ ਸੂਬੇ ਦੀ ਬੇਰੁਜ਼ਗਾਰੀ ਦਰ ਵੀ 0.3 ਫ਼ੀਸਦੀ ਘੱਟ ਕੇ 6.5 ਫੀਸਦੀ 'ਤੇ ਆ ਗਈ ਹੈ। ਸਟੈਟਿਸਟਿਕਸ ਕੈਨੇਡਾ ਵਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ, ਜੇ ਸੈਕਟਰ ਵਾਈਜ਼ ਗੱਲ ਕਰੀਏ ਤਾਂ ਜੂਨ ਵਿਚ ਬੀ. ਸੀ. ਦੇ ਹੈਲਥ ਕੇਅਰ ਨੇ 8,500 ਜੌਬਸ ਸ਼ਾਮਲ ਕੀਤੀਆਂ, ਜਦੋਂ ਕਿ ਆਵਾਜਾਈ ਅਤੇ ਵੇਅਰ ਹਾਊਸਿੰਗ ਸੈਕਟਰ ਵਿਚ ਕਰੀਬ 7,300 ਨੌਕਰੀਆਂ ਜੁੜੀਆਂ।
Punjabi
ਕੈਨੇਡਾ ਦੇ ਇੱਕ ਪੰਜਾਬੀ ਨੂੰ ਅਮਰੀਕਾ 'ਚ ਨਸ਼ਾ ਤਸਕਰੀ ਦੇ ਦੋਸ਼ 'ਚ 20 ਸਾਲ ਦੀ ਕੈਦ
ਕੈਨੇਡਾ ਦੇ ਇੱਕ ਪੰਜਾਬੀ ਨੂੰ ਅਮਰੀਕਾ ਵਿਚ ਇੱਕ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਚਲਾਉਣ ਦੇ ਦੋਸ਼ ਵਿਚ 20 ਸਾਲ ਦੀ ਸਖ਼ਤ ਸਜ਼ਾ ਸੁਣਾਈ ਗਈ ਹੈ। ਇਸ ਕੈਨੇਡੀਅਨ ਦੀ ਪਛਾਣ 63 ਸਾਲਾ ਗੁਰਅੰਮ੍ਰਿਤ ਸਿੱਧੂ ਵਜੋਂ ਸਾਹਮਣੇ ਆਈ ਹੈ। ਸਿੱਧੂ ਅਕਤੂਬਰ 2024 ਤੋਂ ਹੀ ਅਮਰੀਕੀ ਪੁਲਿਸ ਦੀ ਹਿਰਾਸਤ ਵਿਚ ਸੀ ਅਤੇ ਉਸ ਨੇ ਇਸੇ ਸਾਲ 26 ਮਾਰਚ ਨੂੰ ਅਦਾਲਤ ਵਿਚ ਆਪਣਾ ਜ਼ੁਰਮ ਕਬੂਲ ਕੀਤਾ ਸੀ।
Punjabi
ਬੀ.ਸੀ. ਵਿੱਚ ਬੋਸਟਨ ਬਾਰ ਨੇੜੇ ਜੰਗਲੀ ਅੱਗ ਬੇਕਾਬੂ, ਹਾਈਵੇਅ 1 ਹੋਇਆ ਬੰਦ
ਬੀ.ਸੀ. ਦੇ ਫਰੇਜ਼ਰ ਕੈਨਿਯਨ ਦੀ ਇੱਕ ਛੋਟੇ ਜਿਹੇ ਕਸਬੇ ਬੋਸਟਨ ਬਾਰ ਦੇ ਨਜ਼ਦੀਕ ਜੰਗਲੀ ਅੱਗ ਦੇ ਤੇਜ਼ੀ ਨਾਲ ਫੈਲਣ ਕਾਰਨ ਹਾਲਾਤ ਅਜੇ ਵੀ ਨਾਜ਼ੁਕ ਹਨ। ਫਰੇਜ਼ਰ ਰਿਵਰ ਦੇ ਦੋਵੇਂ ਪਾਸੇ ਅੱਗ ਬੇਕਾਬੂ ਹੈ, ਜਿਸ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਹਾਈਵੇਅ 1 ਬੰਦ ਹੈ। ਕਸਬੇ ਦੇ ਕਈ ਬਾਸ਼ਿੰਦੇ ਆਪਣਾ ਸਾਮਾਨ ਪੈਕ ਕਰਕੇ ਸੁਰੱਖਿਅਤ ਥਾਵਾਂ ਵੱਲ ਨਿਕਲ ਚੁੱਕੇ ਹਨ ਅਤੇ ਬਾਕੀ ਲੋਕ ਵੀ ਅਲਰਟ 'ਤੇ ਹਨ।