Punjabi
ਕਾਰਨੀ ਦਾ ਐਲਾਨ, ਇਮੀਗ੍ਰੇਸ਼ਨ ਟੀਚਿਆਂ ਤੋਂ ਪਿੱਛੇ ਨਹੀਂ ਹਟੇਗੀ ਫੈਡਰਲ ਸਰਕਾਰ
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਮੀਗ੍ਰੇਸ਼ਨ ਨੂੰ ਟਿਕਾਊ ਪੱਧਰ 'ਤੇ ਬਰਕਰਾਰ ਰੱਖਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਅੱਜ ਸਵੇਰ ਔਟਵਾ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਪੱਸ਼ਟ ਕੀਤਾ ਕਿ ਫੈਡਰਲ ਸਰਕਾਰ ਆਪਣੇ ਟੀਚੇ ਤੋਂ ਬਿਲਕੁਲ ਪਿੱਛੇ ਨਹੀਂ ਹਟੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਮੀਗ੍ਰੇਸ਼ਨ ਨੂੰ ਸਹੀ ਪੱਧਰ 'ਤੇ ਲਿਆਉਣ ਅਤੇ ਨਵੇਂ ਆਉਣ ਵਾਲੇ ਲੋਕਾਂ ਨੂੰ ਦੇਸ਼ ਭਰ ਵਿਚ ਆਰਥਿਕ ਲੋੜਾਂ ਅਨੁਸਾਰ ਪ੍ਰਭਾਵਸ਼ਾਲੀ ਢੰਗ ਨਾਲ ਵੰਡਣ ਬਾਰੇ ਸੂਬਾ ਸਰਕਾਰਾਂ ਨਾਲ ਸਲਾਹ-ਮਸ਼ਵਰਾ ਕਰ ਰਹੀ ਹੈ।
Punjabi
ਕੈਨੇਡਾ ’ਚ ਵਿਆਜ ਦਰਾਂ ਵਧਣ ਦੇ ਆਸਾਰ, ਘਰ ਖਰੀਦਦਾਰਾਂ ’ਤੇ ਪਵੇਗਾ ਬੋਝ
ਕੈਨੇਡਾ ਦੀ ਰੀਅਲ ਅਸਟੇਟ ਮਾਰਕਿਟ ਨੂੰ ਬੈਂਕ ਔਫ ਕੈਨੇਡਾ ਵਲੋਂ ਵਿਆਜ ਦਰਾਂ ਵਿਚ ਸੰਭਾਵੀ ਵਾਧੇ ਦਾ ਵੱਡਾ ਝਟਕਾ ਲੱਗ ਸਕਦਾ ਹੈ। ਮੌਰਗੇਜ ਅਤੇ ਕਰਜ਼ਾ ਮਾਹਰਾਂ ਨੇ ਘਰ ਖਰੀਦਦਾਰਾਂ ਦੇ ਪਿੱਛੇ ਹਟਣ ਅਤੇ ਨਤੀਜੇ ਵਜੋਂ ਕੀਮਤਾਂ ਡਿੱਗਣ ਦੀ ਸੰਭਾਵਨਾ ਜਤਾਈ ਹੈ। ਬੈਂਕ ਔਫ ਕੈਨੇਡਾ ਨੇ ਜੁਲਾਈ 2023 ਤੋਂ ਵਿਆਜ ਦਰਾਂ ਵਿਚ ਵਾਧਾ ਨਹੀਂ ਕੀਤਾ ਹੈ।
Punjabi
ਸਰੀ ਦੇ ਸਾਬਕਾ ਮਸਾਜ ਥੈਰੇਪਿਸਟ ਦੀ ਸਜ਼ਾ 12 ਨਵੰਬਰ ਨੂੰ ਤੈਅ ਹੋਵੇਗੀ, 12 ਜਿਨਸੀ ਸ਼ੋਸ਼ਣ ਦੇ ਮਾਮਲਿਆਂ ’ਚ ਦੋਸ਼ੀ ਕਰਾਰ
ਸਰੀ ਦੇ ਇੱਕ ਸਾਬਕਾ ਮਸਾਜ ਥੈਰੇਪਿਸਟ ਨੂੰ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਵਿਚ ਸਜ਼ਾ ਸੁਣਾਉਣ ਦੀ ਤਾਰੀਖ਼ 12 ਨਵੰਬਰ ਤੈਅ ਕੀਤੀ ਗਈ ਹੈ। ਨਿਊ ਵੈਸਟਮਿੰਸਟਰ ਦੀ ਬੀ. ਸੀ. ਸੁਪਰੀਮ ਕੋਰਟ ਵਿਚ ਚੱਲੀ 35 ਦਿਨਾਂ ਦੀ ਲੰਬੀ ਸੁਣਵਾਈ ਤੋਂ ਬਾਅਦ ਜਸਟਿਸ ਲਾਂਸ ਬਰਨਾਰਡ ਨੇ Leonard Krekic ਨੂੰ 12 ਵੱਖ-ਵੱਖ ਮਾਮਲਿਆਂ ਵਿਚ ਜਿਨਸੀ ਸ਼ੋਸ਼ਣ ਦਾ ਦੋਸ਼ੀ ਕਰਾਰ ਦਿੱਤਾ ਸੀ।
Punjabi
ਐਲਬਰਟਾ ’ਚ ਮੁੜ ਵੱਖ ਹੋਣ ਬਾਰੇ ਰਿਫਰੈਂਡਮ ਨਹੀਂ ਕਰਵਾਉਣਗੇ ਸਮਿਥ, ਅੱਜ ਮੀਡੀਆ ਦੇ ਸਵਾਲਾਂ ਦੇ ਦੇਣਗੇ ਜਵਾਬ
ਪ੍ਰੀਮੀਅਰ ਡੈਨੀਅਲ ਸਮਿਥ ਅੱਜ ਸਵੇਰੇ 11:30 ਵਜੇ ਰਿਫਰੈਂਡਮ ਸਬੰਧੀ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣਗੇ। ਇਹ ਐਲਾਨ ਉਨ੍ਹਾਂ ਵੱਲੋਂ ਟੈਲੀਵਿਜ਼ਨ 'ਤੇ ਦਿੱਤੇ ਗਏ ਉਸ ਸੰਬੋਧਨ ਤੋਂ ਬਾਅਦ ਆਇਆ ਹੈ, ਜਿਸ ਵਿੱਚ ਉਨ੍ਹਾਂ ਵਾਅਦਾ ਕੀਤਾ ਕਿ ਉਹ ਆਪਣੇ ਪ੍ਰੀਮੀਅਰ ਰਹਿਣ ਦੌਰਾਨ ਅਲਬਰਟਾ ਦੇ ਵੱਖ ਹੋਣ ਬਾਰੇ ਕੋਈ ਹੋਰ ਰਿਫਰੈਂਡਮ ਨਹੀਂ ਕਰਵਾਉਣਗੇ।
Punjabi
ਪਰਵਿੰਦਰ ਸਿੰਘ ਝੋਟਾ ਕਤਲ ਕਾਂਡ: ਬਾਜਵਾ ਨੇ ਵਿਧਾਨ ਸਭਾ ’ਚ CM ਮਾਨ ਦਾ ਅਸਤੀਫ਼ਾ ਮੰਗਣ ਦਾ ਕੀਤਾ ਐਲਾਨ
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਨੂੰ ਲੈ ਕੇ ਐਲਾਨ ਕੀਤਾ ਹੈ ਕਿ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਅਸਤੀਫ਼ਾ ਮੰਗਿਆ ਜਾਵੇਗਾ।