Punjabi
ਸਰੀ ਮਿਉਂਸੀਪਲ ਚੋਣਾਂ: ਪਹਿਲੇ ਦਿਨ 10,618 ਵੋਟਰਾਂ ਨੇ ਪਾਈਆਂ ਵੋਟਾਂ, 2022 ਨਾਲੋਂ 30% ਵਾਧਾ
ਸਰੀ ਮਿਉਂਸੀਪਲ ਚੋਣਾਂ ਦੇ ਪਹਿਲੇ ਦਿਨ ਅਗਾਊਂ ਵੋਟਿੰਗ ਦੌਰਾਨ ਵੋਟਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਜਿੱਥੇ ਬੁੱਧਵਾਰ ਯਾਨੀ 7 ਅਕਤੂਬਰ ਨੂੰ 10,618 ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਇਹ ਅੰਕੜਾ ਸਾਲ 2022 ਦੀਆਂ ਚੋਣਾਂ ਦੀ ਅਗਾਊਂ ਵੋਟਿੰਗ ਦੇ ਪਹਿਲੇ ਦਿਨ ਪਈਆਂ 8,159 ਵੋਟਾਂ ਦੇ ਮੁਕਾਬਲੇ ਕਰੀਬ 30 ਫੀਸਦੀ ਵੱਧ ਹੈ।
Punjabi
ਵੈਨਕੂਵਰ ’ਚ 77 ਸਾਲਾ ਬਜ਼ੁਰਗ ਔਰਤ ’ਤੇ ਹਮਲਾ, ਮੁਲਜ਼ਮ ਫ਼ਰਾਰ
ਵੈਨਕੂਵਰ ਦੇ ਫੇਅਰਵਿਊ ਇਲਾਕੇ ਵਿਚ ਇੱਕ ਇੱਕ 77 ਸਾਲਾ ਬਜ਼ੁਰਗ ਔਰਤ 'ਤੇ ਇੱਕ ਸ਼ੱਕੀ ਵੱਲੋਂ ਹਮਲਾ ਕੀਤੇ ਜਾਣ ਦੀ ਰਿਪੋਰਟ ਸਾਹਮਣੇ ਆਈ ਹੈ। ਪੁਲਿਸ ਮੁਤਾਬਕ, ਘਟਨਾ ਸੋਮਵਾਰ ਸ਼ਾਮ ਲਗਭਗ 6:30 ਵਜੇ ਵਾਪਰੀ। ਬਜ਼ੁਰਗ ਔਰਤ ਕੈਂਬੀ ਸਟ੍ਰੀਟ ਅਤੇ ਵੈਸਟ ਬ੍ਰੌਡਵੇ ਨੇੜੇ ਪੈਦਲ ਜਾ ਰਹੀ ਸੀ, ਉਸੇ ਸਮੇਂ ਸਾਹਮਣੇ ਤੋਂ ਆ ਰਹੇ ਇੱਕ ਨੌਜਵਾਨ ਨੇ ਬਜ਼ੁਰਗ ਨੂੰ ਜ਼ੋਰਦਾਰ ਮੋਢਾ ਮਾਰਿਆ ਅਤੇ ਉਨ੍ਹਾਂ ਨੂੰ ਜ਼ਮੀਨ 'ਤੇ ਸੁੱਟ ਦਿੱਤਾ।
Punjabi
ਕੈਨੇਡੀਅਨ ਸਾਈਬਰ ਸੁਰੱਖਿਆ ਮਾਹਰ Edward Dubrovsky ਨੂੰ FBI ਨੇ ਕੀਤਾ ਗ੍ਰਿਫ਼ਤਾਰ
ਕੈਨੇਡਾ ਦੇ ਇੱਕ ਨਾਮਵਰ ਸਾਈਬਰ ਸੁਰੱਖਿਆ ਮਾਹਰ ਅਤੇ Ransomware Negotiator Edward Dubrovsky ਨੂੰ ਅਮਰੀਕੀ ਜਾਂਚ ਏਜੰਸੀ ਐਫ.ਬੀ.ਆਈ. ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗ੍ਰਿਫਤਾਰੀ ਇੱਕ ਹੈਕਿੰਗ ਗਰੁੱਪ ਨਾਲ ਜੁੜੇ ਮਾਮਲੇ ਵਿਚ ਹੋਈ ਹੈ। ਐਫ.ਬੀ.ਆਈ. ਦਾ ਦੋਸ਼ ਹੈ ਕਿ 54 ਸਾਲਾ Dubrovsky ShinyHunters ਨਾਮਕ ਹੈਕਿੰਗ ਗਰੁੱਪ ਨਾਲ ਮਿਲੀਭਗਤ ਵਿਚ ਸ਼ਾਮਲ ਸੀ।
Punjabi
ਕੈਨੇਡਾ ਸਣੇ 4 ਦੇਸ਼ਾਂ ਵੱਲੋਂ ਫਲਸਤੀਨ ਦੀਆਂ ਚੋਣਾਂ ਮੁਲਤਵੀ ਕਰਨ ਦੇ ਫੈਸਲੇ ’ਤੇ ਅਫ਼ਸੋਸ, ਤੁਰੰਤ ਵਾਪਸੀ ਦੀ ਮੰਗ
ਕੈਨੇਡਾ ਨੇ ਆਪਣੇ ਤਿੰਨ ਸਹਿਯੋਗੀ ਦੇਸ਼ਾਂ ਫ਼ਰਾਂਸ, ਬ੍ਰਿਟੇਨ ਅਤੇ ਆਸਟ੍ਰੇਲੀਆ ਨਾਲ ਮਿਲ ਕੇ ਫਲਸਤੀਨੀ ਅਥਾਰਟੀ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਵੱਲੋਂ ਚੋਣਾਂ ਨੂੰ ਮੁਲਤਵੀ ਕਰਨ ਦੇ ਫੈਸਲੇ 'ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ ਅਤੇ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਪਿਛਲੇ ਸਾਲ ਕੈਨੇਡਾ ਸਮੇਤ ਇਨ੍ਹਾਂ 4 ਮੁਲਕਾਂ ਨੇ ਇਲੈਕਸ਼ਨ ਕਰਵਾਏ ਜਾਣ ਸਣੇ ਕਈ ਸ਼ਰਤਾਂ ਨਾਲ ਫਲਸਤੀਨ ਨੂੰ ਸਟੇਟ ਦੀ ਮਾਨਤਾ ਦਿੱਤੀ ਸੀ।
Punjabi
ਪਰਵਿੰਦਰ ਸਿੰਘ ਝੋਟਾ ਕਤਲਕਾਂਡ: 15 ਅਕਤੂਬਰ ਨੂੰ ਦਿੱਤਾ ਗਿਆ ਪੰਜਾਬ ਬੰਦ ਦਾ ਸੱਦਾ
ਪੰਜਾਬ ਦੇ ਮਾਨਸਾ ਵਿਚ Anti-drug activist ਪਰਮਿੰਦਰ ਸਿੰਘ ਦੀ ਮੰਗਲਵਾਰ ਨੂੰ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਹੋਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਵਿਚ ਭਾਰੀ ਰੋਸ ਹੈ। ਇਸ ਘਟਨਾ ਦੇ ਵਿਰੋਧ ਵਿਚ 15 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਸਮਰਥਕਾਂ ਦਾ ਦੋਸ਼ ਹੈ ਕਿ ਪੰਜਾਬ ਵਿਚ ਨਸ਼ਾ ਤਸਕਰਾਂ ਅਤੇ ਪੁਲਿਸ ਵਿਚਾਲੇ ਗਠਜੋੜ ਚੱਲ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ.ਜੀ.ਪੀ. ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ।