Punjabi
ਸਤੰਬਰ ’ਚ ਕੈਨੇਡਾ ’ਚ 68 ਹਜ਼ਾਰ ਨੌਕਰੀਆਂ ਖਤਮ, ਬੇਰੁਜ਼ਗਾਰੀ ਦਰ 6.5% ਹੋਈ
ਕੈਨੇਡਾ ਦੀ ਜੌਬਸ ਮਾਰਕੀਟ ਵਿਚ ਸਤੰਬਰ ਮਹੀਨੇ 68,000 ਨੌਕਰੀਆਂ ਖਤਮ ਹੋਈਆਂ ਹਨ ਅਤੇ ਬੇਰੁਜ਼ਗਾਰੀ ਦਰ ਪਿਛਲੇ 6.4 ਫੀਸਦੀ ਦੇ ਅੰਕੜੇ ਤੋਂ ਮਾਮੂਲੀ ਵਧ ਕੇ 6.5 ਫੀਸਦੀ 'ਤੇ ਪਹੁੰਚ ਗਈ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਕ, ਨੌਕਰੀਆਂ ਵਿਚ ਗਿਰਾਵਟ ਦਾ ਇਹ ਲਗਾਤਾਰ ਦੂਜਾ ਮਹੀਨਾ ਹੈ। ਇਸ ਤੋਂ ਪਹਿਲਾਂ ਅਗਸਤ ਵਿਚ ਕਰੀਬ 42,000 ਨੌਕਰੀਆਂ ਦਾ ਨੁਕਸਾਨ ਹੋਇਆ ਸੀ।
Punjabi
ਗਣਤੰਤਰ ਦਿਵਸ ’ਤੇ ਭਾਰਤ ਆ ਸਕਦੇ ਨੇ ਮਾਰਕ ਕਾਰਨੀ
ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਭਾਰਤ ਵਲੋਂ 26 ਜਨਵਰੀ 2027 ਨੂੰ ਹੋਣ ਵਾਲੇ ਗਣਤੰਤਰ ਦਿਵਸ ਸਮਾਰੋਹ ਲਈ ਮੁੱਖ ਮਹਿਮਾਨ ਵਜੋਂ ਸੱਦਾ ਦੇਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਹ ਖ਼ਬਰਆਂ ਉਸ ਸਮੇਂ ਆਈਆਂ ਹਨ ਜਦੋਂ ਦੋਵੇਂ ਦੇਸ਼ ਸਾਲ 2026 ਦੇ ਅੰਤ ਤੱਕ ਫ੍ਰੀ ਟ੍ਰੇਡ ਐਗਰੀਮੈਂਟ ਨੂੰ ਅੰਤਿਮ ਰੂਪ ਦੇਣ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ।
Punjabi
ਡੋਰਕਸਨ ਦਾ ਐਲਾਨ: $32,000 ਤੱਕ ਦੀ ਆਮਦਨ ’ਤੇ ਸੂਬਾਈ ਟੈਕਸ ਖ਼ਤਮ ਕਰਨ ਦਾ ਵਾਅਦਾ
ਬੀ. ਸੀ. ਕੰਜ਼ਰਵੇਟਿਵ ਪਾਰਟੀ ਦੇ ਲੀਡਰ ਲੋਰਨ ਡੋਰਕਸਨ ਨੇ ਮੱਧਮ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਲਈ $1,000 ਦੀ ਟੈਕਸ ਕਟੌਤੀ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਸਰੀ ਵਿਖੇ ਇੱਕ ਗ੍ਰੋਸਰੀ ਸਟੋਰ ਵਿਚ ਪ੍ਰੈੱਸ ਕਾਨਫਰੰਸ ਕਰਦਿਆਂ ਡੋਰਕਸਨ ਨੇ ਕਿਹਾ ਕਿ ਜੇ ਸੂਬੇ ਦੀ ਜਨਤਾ ਉਹਨਾਂ ਨੂੰ ਪ੍ਰੀਮੀਅਰ ਬਣਾਉਂਦੀ ਹੈ ਤਾਂ ਬੀ.ਸੀ. ਦੇ ਲੋਕਾਂ ਨੂੰ ਆਪਣੀ $32,000 ਤੱਕ ਦੀ ਪਹਿਲੀ ਇਨਕਮ 'ਤੇ ਕੋਈ ਸੂਬਾਈ ਆਮਦਨ ਕਰ ਨਹੀਂ ਦੇਣਾ ਪਵੇਗਾ।
Punjabi
ਬਰਨਬੀ ਹਾਦਸੇ ’ਚ ਬਜ਼ੁਰਗ ਜੋੜੇ ਦੀ ਮੌਤ: 27 ਸਾਲਾ ਨੌਜਵਾਨ ਖ਼ਿਲਾਫ਼ ਦਰਜ ਕੀਤਾ ਗਿਆ ਮਾਮਲਾ
ਬਰਨਬੀ ਵਿਚ ਕਰੀਬ ਦੋ ਸਾਲ ਪਹਿਲਾਂ ਸੜਕ ਹਾਦਸੇ ਵਿਚ ਇੱਕ ਬਜ਼ੁਰਗ ਜੋੜੇ ਦੀ ਹੋਈ ਮੌਤ ਦੇ ਮਾਮਲੇ ਵਿਚ ਐਬਟਸਫੋਰਡ ਦੇ ਇੱਕ 27 ਸਾਲਾ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਬਰਨਬੀ ਆਰ.ਸੀ.ਐਮ.ਪੀ. ਵੱਲੋਂ ਵੀਰਵਾਰ ਨੂੰ ਜਾਰੀ ਬਿਆਨ ਮੁਤਾਬਕ, 21 ਦਸੰਬਰ 2024 ਨੂੰ ਬਾਉਂਡਰੀ ਰੋਡ ਅਤੇ ਫੋਰੈਸਟ ਸਟ੍ਰੀਟ 'ਤੇ ਦੋ ਗੱਡੀਆਂ ਦੀ ਟੱਕਰ ਹੋਈ ਸੀ, ਜਿੱਥੇ ਇੱਕ ਗੱਡੀ ਨੇ ਦੂਜੀ ਕਾਰ ਨੂੰ ਸਾਈਡ ਤੋਂ ਟੱਕਰ ਮਾਰ ਦਿੱਤੀ ਸੀ।
Punjabi
ਈਬੀ ਦਾ ਵੱਡਾ ਚੋਣ ਵਾਅਦਾ, ICBC ਬੀਮਾ ਦਰਾਂ 3 ਸਾਲ ਹੋਰ ਫ੍ਰੀਜ਼ ਕਰਨ ਦਾ ਐਲਾਨ
ਬੀਸੀ ਐਨਡੀਪੀ ਲੀਡਰ ਡੇਵਿਡ ਈਬੀ ਨੇ ਅੱਜ ਰਿਚਮੰਡ ਵਿਚ ਚੋਣ ਕੰਪੇਨ ਦੌਰਾਨ ਵੋਟਰਾਂ ਨਾਲ ਇੱਕ ਵੱਡਾ ਵਾਅਦਾ ਕਰਦਿਆਂ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਫਿਰ ਸੱਤਾ ਵਿਚ ਆਉਂਦੀ ਹੈ ਤਾਂ ਉਹ ICBC ਦੀਆਂ ਬੀਮਾ ਦਰਾਂ ਨੂੰ ਅਗਲੇ 3 ਹੋਰ ਸਾਲਾਂ ਲਈ ਫ੍ਰੀਜ਼ ਕਰ ਦੇਣਗੇ।