Punjabi
ਕੈਨੇਡਾ 'ਚ ਭਾਰਤੀ ਵਿਦਿਆਰਥੀ ਨੂੰ ਧੋਖਾਧੜੀ ਦੇ ਦੋਸ਼ 'ਚ 4 ਸਾਲ ਦੀ ਸਜ਼ਾ
ਕੈਨੇਡਾ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀ ਨੂੰ ਅਮਰੀਕਾ ਵਿੱਚ $3.7 ਮਿਲੀਅਨ ਸੀਨੀਅਰ ਫਰਾਡ ਮਾਮਲੇ ਵਿੱਚ 4 ਸਾਲ ਕੈਦ ਕੈਨੇਡਾ ਵਿਚ ਸਟੂਡੈਂਟ ਵੀਜ਼ੇ 'ਤੇ ਆਏ ਇੱਕ 22 ਸਾਲਾ ਭਾਰਤੀ ਨੌਜਵਾਨ ਰੋਸ਼ਨ ਸ਼ਾਹ ਨੂੰ ਅਮਰੀਕਾ ਵਿਚ ਬਜ਼ੁਰਗਾਂ ਨਾਲ multimillion-dollar ਦੇ ਫਰਾਡ ਦੇ ਦੋਸ਼ ਵਿਚ 4 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।
Punjabi
ਬੀ.ਸੀ. 'ਚ ਓਕਾਨਾਗਨ ਲੇਕ ਵਿਚੋਂ ਬਾਹਰ ਕੱਢੇ ਗਏ ਇੱਕ ਤੈਰਾਕ ਦੀ ਹਸਪਤਾਲ ਵਿਚ ਮੌਤ
ਬੀ.ਸੀ. ਵਿਚ ਓਕਾਨਾਗਨ ਲੇਕ ਵਿਚੋਂ ਬਾਹਰ ਕੱਢੇ ਗਏ ਇੱਕ ਤੈਰਾਕ ਦੀ ਹਸਪਤਾਲ ਵਿਚ ਮੌਤ ਹੋ ਗਈ ਹੈ, ਇਹ ਪਿਛਲੇ 40 ਦਿਨਾਂ ਵਿਚ ਇਸ ਲੇਕ ਵਿਚ ਡੁੱਬਣ ਕਾਰਨ ਹੋਈ 6ਵੀਂ ਮੌਤ ਹੈ।
Punjabi
ਅਲਜੀਰੀਆ ਵਿੱਚ ਯਾਤਰੀ ਬੱਸ ਪਲਟਣ ਨਾਲ 25 ਮੌਤਾਂ, 44 ਜ਼ਖ਼ਮੀ
ਅਲਜੀਰੀਆ ਦੇ ਬੂਮਰਡੇਸ ਸੂਬੇ ਵਿੱਚ ਸ਼ੁੱਕਰਵਾਰ ਨੂੰ ਇੱਕ ਯਾਤਰੀ ਬੱਸ ਪਲਟਣ ਕਾਰਨ ਲਗਭਗ 25 ਲੋਕਾਂ ਦੀ ਮੌਤ ਹੋ ਗਈ ਅਤੇ 44 ਹੋਰ ਜ਼ਖ਼ਮੀ ਹੋਏ ਹਨ। ਅਲਜੀਰੀਆ ਦੀ ਸਿਵਲ ਪ੍ਰੋਟੈਕਸ਼ਨ ਏਜੰਸੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ।
Punjabi
ਕੈਨੇਡੀਅਨ ਅਰਥਵਿਵਸਥਾ ਨੇ ਮਈ 'ਚ 0.3 ਫੀਸਦੀ ਦਾ ਵਾਧਾ ਕੀਤਾ ਦਰਜ
ਕੈਨੇਡੀਅਨ ਅਰਥਵਿਵਸਥਾ ਵਿਚ ਪਿਛਲੇ ਤਿੰਨ ਸਾਲਾਂ ਦਾ ਸਭ ਤੋਂ ਮਜ਼ਬੂਤ ਉਛਾਲ ਦੇਖਣ ਨੂੰ ਮਿਲ ਰਿਹਾ ਹੈ, ਸ਼ੁੱਕਰਵਾਰ ਨੂੰ ਸਟੈਟਿਸਟਿਕਸ ਵਿਭਾਗ ਵਲੋਂ ਜਾਰੀ ਅੰਕੜਿਆਂ ਮੁਤਾਬਕ, ਮਈ ਵਿਚ ਆਰਥਿਕਤਾ 0.1 ਫੀਸਦੀ ਦੀ ਉਮੀਦ ਨਾਲੋਂ 0.3 ਫੀਸਦੀ ਦੀ ਬਿਹਤਰ ਦਰ ਨਾਲ ਵਧੀ ਹੈ, ਜੋ ਅਪ੍ਰੈਲ ਦੇ 0.6 ਫੀਸਦੀ ਦੇ ਵਾਧੇ ਤੋਂ ਬਾਅਦ ਲਗਾਤਾਰ ਦੂਜੀ ਮਹੀਨਾਵਾਰ ਤੇਜ਼ੀ ਹੈ।
Punjabi
ਹਾਈ ਰਿਵਰ ਵਿੱਚ ਔਰਤ ਦੇ ਕਤਲ ਮਾਮਲੇ ਵਿੱਚ 36 ਸਾਲਾ ਵਿਅਕਤੀ 'ਤੇ ਪਹਿਲੇ ਦਰਜੇ ਦੇ ਕਤਲ ਦਾ ਦੋਸ਼
ਹਾਈ ਰਿਵਰ ਆਰ.ਸੀ.ਐਮ.ਪੀ. ਨੇ ਇੱਕ 36 ਸਾਲਾ ਵਿਅਕਤੀ ਨੂੰ ਔਰਤ ਦੇ ਕਤਲ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ।ਮ੍ਰਿਤਕ ਔਰਤ ਦੀ ਪਛਾਣ Cayla Bleeker ਵਜੋਂ ਹੋਈ ਹੈ,ਜਦਕਿ ਮੁਲਜ਼ਮ ਦੀ ਪਛਾਣ Jarrett Stobbe ਵਜੋਂ ਕੀਤੀ ਗਈ ਹੈ। ਦੋਵੇਂ ਹਾਈ ਰਿਵਰ ਦੇ ਰਹਿਣ ਵਾਲੇ ਸਨ ਅਤੇ ਇਹ domestic homicide ਦਾ ਮਾਮਲਾ ਦੱਸਿਆ ਜਾ ਰਿਹਾ ਹੈ।