Punjabi
ਬੀ.ਸੀ. ਦੀ ਲੇਬਰ ਮਾਰਕੀਟ ਨੇ ਜੂਨ ਮਹੀਨੇ ਦੌਰਾਨ 7,800 ਨਵੀਆਂ ਨੌਕਰੀਆਂ ਦਾ ਵਾਧਾ ਕੀਤਾ ਦਰਜ
ਬੀ.ਸੀ. ਦੀ ਲੇਬਰ ਮਾਰਕੀਟ ਨੇ ਜੂਨ ਦੌਰਾਨ 7,800 ਨਵੀਆਂ ਨੌਕਰੀਆਂ ਦਾ ਵਾਧਾ ਦਰਜ ਕੀਤਾ ਹੈ ਅਤੇ ਸੂਬੇ ਦੀ ਬੇਰੁਜ਼ਗਾਰੀ ਦਰ ਵੀ 0.3 ਫ਼ੀਸਦੀ ਘੱਟ ਕੇ 6.5 ਫੀਸਦੀ 'ਤੇ ਆ ਗਈ ਹੈ। ਸਟੈਟਿਸਟਿਕਸ ਕੈਨੇਡਾ ਵਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ, ਜੇ ਸੈਕਟਰ ਵਾਈਜ਼ ਗੱਲ ਕਰੀਏ ਤਾਂ ਜੂਨ ਵਿਚ ਬੀ. ਸੀ. ਦੇ ਹੈਲਥ ਕੇਅਰ ਨੇ 8,500 ਜੌਬਸ ਸ਼ਾਮਲ ਕੀਤੀਆਂ, ਜਦੋਂ ਕਿ ਆਵਾਜਾਈ ਅਤੇ ਵੇਅਰ ਹਾਊਸਿੰਗ ਸੈਕਟਰ ਵਿਚ ਕਰੀਬ 7,300 ਨੌਕਰੀਆਂ ਜੁੜੀਆਂ।
Punjabi
ਕੈਨੇਡਾ ਦੇ ਇੱਕ ਪੰਜਾਬੀ ਨੂੰ ਅਮਰੀਕਾ 'ਚ ਨਸ਼ਾ ਤਸਕਰੀ ਦੇ ਦੋਸ਼ 'ਚ 20 ਸਾਲ ਦੀ ਕੈਦ
ਕੈਨੇਡਾ ਦੇ ਇੱਕ ਪੰਜਾਬੀ ਨੂੰ ਅਮਰੀਕਾ ਵਿਚ ਇੱਕ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਚਲਾਉਣ ਦੇ ਦੋਸ਼ ਵਿਚ 20 ਸਾਲ ਦੀ ਸਖ਼ਤ ਸਜ਼ਾ ਸੁਣਾਈ ਗਈ ਹੈ। ਇਸ ਕੈਨੇਡੀਅਨ ਦੀ ਪਛਾਣ 63 ਸਾਲਾ ਗੁਰਅੰਮ੍ਰਿਤ ਸਿੱਧੂ ਵਜੋਂ ਸਾਹਮਣੇ ਆਈ ਹੈ। ਸਿੱਧੂ ਅਕਤੂਬਰ 2024 ਤੋਂ ਹੀ ਅਮਰੀਕੀ ਪੁਲਿਸ ਦੀ ਹਿਰਾਸਤ ਵਿਚ ਸੀ ਅਤੇ ਉਸ ਨੇ ਇਸੇ ਸਾਲ 26 ਮਾਰਚ ਨੂੰ ਅਦਾਲਤ ਵਿਚ ਆਪਣਾ ਜ਼ੁਰਮ ਕਬੂਲ ਕੀਤਾ ਸੀ।
Punjabi
ਬੀ.ਸੀ. ਵਿੱਚ ਬੋਸਟਨ ਬਾਰ ਨੇੜੇ ਜੰਗਲੀ ਅੱਗ ਬੇਕਾਬੂ, ਹਾਈਵੇਅ 1 ਹੋਇਆ ਬੰਦ
ਬੀ.ਸੀ. ਦੇ ਫਰੇਜ਼ਰ ਕੈਨਿਯਨ ਦੀ ਇੱਕ ਛੋਟੇ ਜਿਹੇ ਕਸਬੇ ਬੋਸਟਨ ਬਾਰ ਦੇ ਨਜ਼ਦੀਕ ਜੰਗਲੀ ਅੱਗ ਦੇ ਤੇਜ਼ੀ ਨਾਲ ਫੈਲਣ ਕਾਰਨ ਹਾਲਾਤ ਅਜੇ ਵੀ ਨਾਜ਼ੁਕ ਹਨ। ਫਰੇਜ਼ਰ ਰਿਵਰ ਦੇ ਦੋਵੇਂ ਪਾਸੇ ਅੱਗ ਬੇਕਾਬੂ ਹੈ, ਜਿਸ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਹਾਈਵੇਅ 1 ਬੰਦ ਹੈ। ਕਸਬੇ ਦੇ ਕਈ ਬਾਸ਼ਿੰਦੇ ਆਪਣਾ ਸਾਮਾਨ ਪੈਕ ਕਰਕੇ ਸੁਰੱਖਿਅਤ ਥਾਵਾਂ ਵੱਲ ਨਿਕਲ ਚੁੱਕੇ ਹਨ ਅਤੇ ਬਾਕੀ ਲੋਕ ਵੀ ਅਲਰਟ 'ਤੇ ਹਨ।
Punjabi
ਬੀ.ਸੀ.-ਐਲਬਰਟਾ ਸਰਹੱਦ ਨੇੜੇ 6 ਸਾਲਾ ਬੱਚੇ ਦੇ ਕਥਿਤ ਅਗਵਾ ਮਾਮਲੇ ਵਿੱਚ ਐਬਰ ਅਲਰਟ ਜਾਰੀ
ਬੀ.ਸੀ.-ਐਲਬਰਟਾ ਦੀ ਬਾਊਂਡਰੀ ਨੇੜੇ ਪੁਲਿਸ ਨੇ ਇੱਕ 6 ਸਾਲਾ ਮਾਸੂਮ ਬੱਚੇ ਦੇ ਲਾਪਤਾ ਹੋਣ ਦੇ ਸਬੰਧ ਵਿਚ ਐਬਰ ਅਲਰਟ ਜਾਰੀ ਕੀਤਾ ਹੈ। ਪੁਲਿਸ ਮੁਤਾਬਕ, ਲਨਾਕਾਈ ਮੌਰੀਸਨ ਨਾਮ ਦੇ ਇਸ ਬੱਚੇ ਨੂੰ ਮੰਗਲਵਾਰ ਨੂੰ ਐਲਬਰਟਾ ਵਿਚ ਗ੍ਰੈਂਡ ਪ੍ਰੈਰੀ ਤੋਂ ਲਗਭਗ 63 ਕਿਲੋਮੀਟਰ ਦੂਰ ਸਥਿਤ Valhalla Centre ਨਾਮ ਦੇ ਪਿੰਡ ਤੋਂ ਅਗਵਾ ਕੀਤਾ ਗਿਆ ਸੀ।
Punjabi
ਕੈਨੇਡਾ ਵਿਚ ਜੂਨ ਮਹੀਨੇ ਦੌਰਾਨ 18,200 ਨਵੀਆਂ ਨੌਕਰੀਆਂ ਦਾ ਹੋਇਆ ਵਾਧਾ
ਕੈਨੇਡਾ ਵਿਚ ਜੂਨ ਮਹੀਨੇ ਦੌਰਾਨ 18,200 ਨਵੀਆਂ ਨੌਕਰੀਆਂ ਦਾ ਨੈਟ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਦੇਸ਼ ਦੀ ਬੇਰੁਜ਼ਗਾਰੀ ਦਰ ਘੱਟ ਕੇ 6.5 ਫੀਸਦੀ ਰਹਿ ਗਈ ਹੈ। ਇਸ ਤੋਂ ਪਹਿਲਾਂ ਮਈ ਮਹੀਨੇ ਵਿਚ ਵੀ 87,800 ਨੌਕਰੀਆਂ ਦਾ ਵਾਧਾ ਦਰਜ ਕੀਤਾ ਗਿਆ ਸੀ।